featured

ਸਾਬਕਾ ਕੈਬਨਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ

ਜਲੰਧਰ, 10 ਸਿਤੰਬਰ (ਸ਼ੰਕਰ ਰਾਜਾ) – ਪੰਜਾਬ ਦੇ ਸੀਨੀਅਰ ਰਾਜਨੀਤਿਕ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਭਗਤ ਚੂਨੀ ਲਾਲ ਦਾ ਅੱਜ ਜਲੰਧਰ ਵਿਖੇ ਦੇਹਾਂਤ ਹੋ  ਗਿਆ ਉਹਨਾਂ ਦੇ ਦੇਹਾਂਤ ਦੀ ਇਸ ਖਬਰ ਨਾਲ ਜਲੰਧਰ ਅਤੇ ਪੰਜਾਬ ਰਾਜਨੈਤਿਕ ਅਤੇ ਸਮਾਜਿਕ ਖੇਤਰ ਵਿੱਚ ਸੌਗ ਦੀ ਲਹਿਰ ਦੌੜ ਗਈ

ਉਨਾਂ ਦੀ ਮੌਤ ਦੇ ਨਾਲ ਸਾਰੇ ਪਰਿਵਾਰ ਸਮਰਥਕ ਅਤੇ ਰਾਜਨੀਤਿਕ ਸਹਿਯੋਗੀਆਂ ਵਿੱਚ ਗਹਿਰਾ ਦੁੱਖ ਦੇਖਣ ਨੂੰ ਮਿਲ ਰਿਹਾ ਹੈ।

ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਬਸਤੀ ਸ਼ੇਖ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਏਗਾ

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਭਗਤ ਚੁੰਨੀ ਲਾਲ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਲੰਬੇ ਸਮੇਂ ਤੋਂ ਸਕਰੀਏ ਸਨ ਉਹ ਤਿੰਨ ਵਾਰ ਐਮਐਲਏ ਰਹੇ ਤੇ ਉਹਨਾਂ ਨੇ ਕੈਬਨਟ ਮੰਤਰੀ ਦੇ ਰੂਪ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ