Entertainment

ਤਾਨਿਆ ਮਿੱਤਲ ਨੂੰ ਲੋਕਾਂ ਨੇ ਦੱਸਿਆ ਸਵਾਮੀ ਓਮ ਦਾ ਫੀਮੇਲ ਵਰਜ਼ਨ

ਨਵੀਂ ਦਿੱਲੀ : ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਹਿਲੇ ਹਫ਼ਤੇ ਤੋਂ ਲੈ ਕੇ ਸੱਤਵੇਂ ਹਫ਼ਤੇ ਤਕ ਜੇਕਰ ਕੋਈ ਕੰਟੈਸਟੈਂਟ ਚਰਚਾ ‘ਚ ਰਿਹਾ ਹੈ ਤਾਂ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਤਾਨਿਆ ਮਿੱਤਲ ਹੈ। ਸਲਮਾਨ ਖਾਨ ਦੇ ਇਸ ਵਿਵਾਦਤ ਸ਼ੋਅ ‘ਚ ਉਹ ਆਪਣੇ ਲਾਈਫਸਟਾਈਲ ਤੋਂ ਲੈ ਕੇ ਖਾਣੇ ਅਤੇ ਸਾੜ੍ਹੀਆਂ ਦੀ ਕੁਲੈਕਸ਼ਨ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੀ ਹੈ।

ਹਾਲਾਂਕਿ, ਤਾਨਿਆ ਦੇ ਇਨ੍ਹਾਂ ਵੱਡੇ ਦਾਅਵਿਆਂ ਦੀ ਪੋਲ ਖੋਲ੍ਹਣ ਵਿਚ ਵਾਈਲਡ ਕਾਰਡ ਕੰਟੈਸਟੈਂਟ ਮਾਲਤੀ ਲੱਗੀ ਹੋਈ ਹੈ। ਹਾਲ ਹੀ ‘ਚ ਇਕ ਹੋਰ ਆਧਿਆਤਮਕ ਇਨਫਲੂਐਂਸਰ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਤੁਲਨਾ ਸਵਾਮੀ ਓਮ ਨਾਲ ਸ਼ੁਰੂ ਕਰ ਦਿੱਤੀ ਹੈ। ਕੁਝ ਫੈਨਜ਼ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਜਦੋਂਕਿ ਦੂਜੇ ਉਨ੍ਹਾਂ ਨੂੰ ਡਬਲ ਫੇਸ ਦੱਸ ਰਹੇ ਹਨ।

ਤਾਨਿਆ ਮਿੱਤਲ ਤੇ ਬਿਗ ਬੌਸ ਦੇ ਘਰ ਵਿਚ ਉਨ੍ਹਾਂ ਦੀ ਸਭ ਤੋਂ ਖਾਸ ਦੋਸਤ ਨੀਲਮ ਗਿਰੀ ਦੀ ਇਕ ਵੀਡੀਓ ਤੇਜ਼ੀ ਨਾਲ ਇੰਟਰਨੈਟ ‘ਤੇ ਵਾਇਰਲ ਹੋ ਰਹੀ ਹੈ ਜਿਸਨੂੰ ਸਤਿਆ ਚੌਧਰੀ ਨਾਂ ਦੇ ਸ਼ਖ਼ਸ ਨੇ ਪੋਸਟ ਕੀਤਾ ਹੈ। ਵੀਡੀਓ ‘ਚ ਨੀਲਮ ਅਤੇ ਤਾਨਿਆ ਡਾਈਨਿੰਗ ਟੇਬਲ ‘ਤੇ ਬਿਰਿਆਨੀ ਖਾਂਦੀਆਂ ਦਿਖਾਈ ਦੇ ਰਹੀਆਂ ਹਨ। ਇਸ ਵਾਇਰਲ ਵੀਡੀਓ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਨਿਆ ਮਿੱਤਲ ਮਟਨ ਬਿਰਿਆਨੀ ਖਾ ਰਹੀ ਹੈ।

ਅਸਲ ਵਿਚ ਆਧਿਆਤਮਕ ਇਨਫਲੂਐਂਸਰ ਜਦੋਂ ਘਰ ‘ਚ ਆਈਆਂ ਤਾਂ ਉਨ੍ਹਾਂ ਸਾਫ਼-ਸਾਫ਼ ਕਿਹਾ ਸੀ ਕਿ ਉਹ ਨਾਨਵੇਜ ਵਾਲੇ ਬਰਤਨ ਬਿਲਕੁਲ ਵੀ ਨਹੀਂ ਧੋਣਗੀਆਂ ਕਿਉਂਕਿ ਉਹ ਸ਼ੁੱਧ ਸ਼ਾਕਾਹਾਰੀ ਹਨ। ਹੁਣ ਉਨ੍ਹਾਂ ਦੇ ਸ਼ੁੱਧ ਸ਼ਾਕਾਹਾਰੀ ਹੋਣ ਦੇ ਦਾਅਵਿਆਂ ਨੂੰ ਸੋਸ਼ਲ ਮੀਡੀਆ ‘ਤੇ ਝੂਠਾ ਦੱਸਿਆ ਜਾ ਰਿਹਾ ਹੈ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨ ਉਸ ਨੇ ਦੋਸਤ ਅਮਲ ਮਲਿਕ ਨੂੰ ਵੀ ਕਿਹਾ ਸੀ ਕਿ ਹੁਣ ਚਿਕਨ ਤੇ ਰੋਟੀ ਖਾਣ ਦਾ ਸਮਾਂ ਆ ਗਿਆ ਹੈ।

ਤਾਨਿਆ ਮਿੱਤਲ ਨੂੰ ਬਿਗ ਬੌਸ ਸੀਜ਼ਨ 19 ਦੀ ਸਭ ਤੋਂ ਫੇਕੂਚੰਦ ਕੰਟੈਸਟੈਂਟ ਕਿਹਾ ਜਾ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਸਵਾਮੀ ਓਮ ਨੂੰ ਸੀਜ਼ਨ 10 ‘ਚ ਉਨ੍ਹਾਂ ਦੇ ਦਾਵਿਆਂ ਲਈ ਕਿਹਾ ਜਾਂਦਾ ਸੀ। ਇਕ ਯੂਜ਼ਰ ਨੇ ਲਿਖਿਆ, “ਇਹ ਇਸ ਸੀਜ਼ਨ ਦੀ ਸਵਾਮੀ ਓਮ ਹੈ”। ਦੂਜੇ ਯੂਜ਼ਰ ਨੇ ਲਿਖਿਆ, “ਸੱਚਮੁੱਚ ਇਹ ਮੈਂਟਲ ਹੈ, ਬਹੁਤ ਸਾਰੀਆਂ ਐਸੀ ਚੀਜ਼ਾਂ ਬੋਲੀਆਂ ਹਨ ਇਸਨੇ”।

ਹਾਲਾਂਕਿ, ਇਸ ਦੌਰਾਨ ਕੁਝ ਫੈਨਜ਼ ਤਾਨਿਆ ਮਿੱਤਲ ਦੇ ਸਮਰਥਨ ‘ਚ ਵੀ ਉਤਰ ਆਏ ਹਨ ਅਤੇ ਉਸ ਸ਼ਖ਼ਸ ਦੇ ਦਾਅਵਿਆਂ ਨੂੰ ਝੂਠਾ ਦੱਸ ਰਹੇ ਹਨ। ਨਾਲ ਹੀ ਇਹ ਵੀ ਦੱਸ ਰਹੇ ਹਨ ਕਿ ਤਾਨਿਆ ਮਿੱਤਲ ਦੀ ਥਾਲੀ ‘ਚ ਬਿਰਿਆਨੀ ‘ਚ ਮਟਨ ਨਹੀਂ ਹੈ, ਬਲਕਿ ਸੋਯਾ ਚੰਕ ਹੈ।