Punjab

ਪੰਜਾਬ ’ਚ ਪੰਜ ਤੋਂ ਸੱਤ ਅਕਤੂਬਰ ਤਕ ਜ਼ੋਰਦਾਰ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਲੁਧਿਆਣਾ-ਪੰਜਾਬ ’ਚ ਵੀਰਵਾਰ ਨੂੰ ਜਲੰਧਰ ਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਲੁਧਿਆਣਾ ’ਚ ਸਵੇਰ ਤੋਂ ਹੀ ਬੱਦਲ ਛਾਏ ਰਹੇ। ਮੀਂਹ ਦੌਰਾਨ ਕਈ ਥਾਵਾਂ ’ਤੇ ਮੰਡੀਆਂ ਵਿਚ ਝੋਨਾ ਵੀ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਤਿੰਨ ਤੇ ਚਾਰ ਅਕਤੂਬਰ ਨੂੰ ਵੀ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜ ਤੋਂ ਸੱਤ ਅਕਤੂਬਰ ਤੱਕ ਜ਼ੋਰਦਾਰ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜ ਅਕਤੂਬਰ ਨੂੰ ਜ਼ੋਰਦਾਰ ਮੀਂਹ ਨਾਲ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਹੈ।