National

INDIA ਗਠਜੋੜ ਨੇ ਵੀ ਐਲਾਨਿਆ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ, SC ਦੇ ਸਾਬਕਾ ਜੱਜ ‘ਤੇ ਖੇਡਿਆ ਦਾਅ

ਨਵੀਂ ਦਿੱਲੀ – ਉਪਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਰਦਰਸ਼ਨ ਰੈੱਡੀ ((B Sudarshan Reddy) ਨੂੰ INDIA ਗਠਜੋੜ ਨੇ ਆਪਣਾ ਉਮੀਦਵਾਰ ਬਣਾਇਆ ਹੈ। ਇਸ ਬਾਰੇ ਜਾਣਕਾਰੀ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ (19 ਅਗਸਤ, 2025) ਨੂੰ ਦਿੱਤੀ।

ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, “ਇਹ ਉਪਰਾਸ਼ਟਰਪਤੀ ਅਹੁਦੇ ਦਾ ਮੁਕਾਬਲਾ ਇਕ ਵਿਚਾਰਕ ਲੜਾਈ ਹੈ ਤੇ ਸਾਰੀਆਂ ਵਿਰੋਧੀ ਪਾਰਟੀਆਂ ਇਸ ‘ਤੇ ਸਹਿਮਤ ਹਨ ਤੇ ਇਹੀ ਕਾਰਨ ਹੈ ਕਿ ਅਸੀਂ ਬੀ. ਸੁਦਰਸ਼ਨ ਰੈੱਡੀ ਨੂੰ ਸਾਂਝੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ।”