National

ਜੇਲਾਂ ਹੁਣ ਅਪਰਾਧੀਆਂ ਲਈ ਸੱਭ ਤੋਂ ਸੁਰੱਖਿਅਤ ਥਾਵਾਂ ਬਣੀਆਂ

ਸੁਪਰੀਮ ਕੋਰਟ ਨੇ ਇਕ ਅਹਿਮ ਸੁਣਵਾਈ ਦੌਰਾਨ ਟਿਪਣੀ ਕੀਤੀ ਹੈ ਕਿ ਅੱਜਕਲ੍ਹ ਅਪਰਾਧੀਆਂ ਲਈ ਜੇਲ੍ਹਾਂ ਸਭ ਤੋਂ ਸੁਰੱਖਿਅਤ ਥਾਂ ਬਣ ਗਈਆਂ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਕਈ ਮਾਮਲਿਆਂ ’ਚ ਮੁਲਜ਼ਮਾਂ ਨੂੰ ਸਿਰਫ਼ ‘ਦਿਖਾਵੇ’ ਲਈ ਜੇਲ੍ਹ ’ਚ ਰਖਿਆ ਜਾਂਦਾ ਹੈ, ਤਾਕਿ ਲੱਗੇ ਕਿ ਕਾਨੂੰਨ ਅਪਣਾ ਕੰਮ ਕਰ ਰਿਹਾ ਹੈ।

ਇਹ ਟਿਪਣੀ ਜੈਮਾਲਾ ਬਾਗਚੀ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਕਾਰੋਬਾਰੀ ਸੂਰਿਆਕਾਂਤ ਤਿਵਾਰੀ ਦੀ ਜ਼ਮਾਨਤ ਰੱਦ ਕਰਨ ਦੀ ਅਰਜ਼ੀ ਉਤੇ ਸੁਣਵਾਈ ਦੌਰਾਨ ਕੀਤੀ। ਤਿਵਾਰੀ ਉਤੇ ਛੱਤੀਸਗੜ੍ਹ ਕੋਲਾ ਲੇਵੀ ‘ਘਪਲੇ’ ਅਤੇ ਡੀ.ਐਮ.ਐਫ਼. ਘਪਲੇ ਨਾਲ ਜੁੜੇ ਦੋਸ਼ ਹਨ। ਅਦਾਲਤ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਜੇਲ੍ਹ ਭੇਜਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਇਸ ਨਾਲ ਦਿਸੇਗਾ ਕਿ ਅਪਰਾਧਕ ਕਾਨੂੰਨ ਚਲ ਰਿਹਾ ਹੈ। ਅੱਜ ਵੀ ਸੂਬਿਆਂ ਦੇ ਪਰਾਸਿਕਿਊਸ਼ਨ ਵਿਭਾਗ ਗਵਾਹਾਂ ਦੀ ਸੁਰੱਖਿਆ ਉਤੇ ਪੈਸੇ, ਸਮਾਂ ਅਤੇ ਮਿਹਨਤ ਨਹੀਂ ਲਗਾਉਂਦੇ। ਜੇਲ੍ਹਾਂ ਹੁਣ ਅਪਰਾਧੀਆਂ ਲਈ ਸਭ ਤੋਂ ਸੁਰੱਖਿਅਤ ਥਾਂ ਬਣ ਗਈਆਂ ਹਨ, ਉਹ ਉਥੋਂ ਕੰਮ ਕਰ ਰਹੇ ਹਨ।