Sports

ਦ ਓਵਲ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ

93 ਸਾਲਾਂ ‘ਚ ਪਹਿਲੀ ਵਾਰ ਹੋਇਆ ਅਜਿਹਾ

ਨਵੀਂ ਦਿੱਲੀ : ਹੈਰੀ ਬਰੂਕ ਤੇ ਜੋਅ ਰੂਟ ਜਦੋਂ ਵਿਕਟ ‘ਤੇ ਜੰਮ ਗਏ ਸੀ ਤਾਂ ਭਾਰਤ ਦੀ ਜਿੱਤ ਸੰਭਵ ਨਹੀਂ ਜਾਪ ਰਹੀ ਸੀ, ਪਰ ਇਸੇ ਨੂੰ ਕ੍ਰਿਕਟ ਕਹਿੰਦੇ ਹਨ। ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਪੂਰੀ ਕਹਾਣੀ ਪਲਟ ਦਿੱਤੀ। ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਊਟ ਕਰਨਾ ਸ਼ੁਰੂ ਕੀਤਾ ਤੇ ਪੰਜਵੇਂ ਦਿਨ ਸਾਰੀ ਬਾਜ਼ੀ ਪਲਟਦੇ ਹੋਏ ਛੇ ਦੌੜਾਂ ਨਾਲ ਮੈਚ ਆਪਣੇ ਨਾਮ ਕਰ ਲਿਆ।

ਪੂਰੇ ਹਿੰਦੁਸਤਾਨ ਨੇ ਐਸੀ ਜਿੱਤ ਨਹੀਂ ਦੇਖੀ। ਅਸੀਂ ਸਿਰਫ਼ ਰੋਮਾਂਚ ਦੀ ਗੱਲ ਨਹੀਂ ਕਰ ਰਹੇ, ਬਲਕਿ ਟੀਮ ਇੰਡੀਆ ਨੇ ਜਿਸ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ, ਉਹ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰੀ ਹੋਇਆ ਹੈ।

ਭਾਰਤ ਨੇ ਆਪਣਾ ਪਹਿਲਾ ਟੈਸਟ ਮੈਚ 1932 ‘ਚ ਇੰਗਲੈਂਡ ਖਿਲਾਫ਼ ਖੇਡਿਆ ਸੀ। ਉਸ ਸਮੇਂ ਤੋਂ ਲੈ ਕੇ ਓਵਲ ‘ਚ ਖੇਡੇ ਗਏ ਟੈਸਟ ਮੈਚ ਤਕ ਭਾਰਤ ਨੇ ਕਿਸੇ ਵੀ ਟੈਸਟ ਨੂੰ ਛੇ ਦੌੜਾਂ ਨਾਲ ਨਹੀਂ ਜਿੱਤਿਆ ਸੀ। ਇਹ ਦੌੜਾਂ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਨਜ਼ਦੀਕੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਨਜ਼ਦੀਕੀ ਜਿੱਤ 13 ਦੌੜਾਂ ਨਾਲ ਹੋਈ ਸੀ, ਜੋ ਉਸਨੇ 2004 ‘ਚ ਮੁੰਬਈ ‘ਚ ਆਸਟ੍ਰੇਲੀਆ ਖਿਲਾਫ਼ ਹਾਸਲ ਕੀਤੀ ਸੀ।