National

ਰੀਲ ਬਣਾਉਣ ਲਈ ਦਵਾਰਕਾ ਐਕਸਪ੍ਰੈਸਵੇਅ ‘ਤੇ ਕੀਤਾ ਟ੍ਰੈਫਿਕ ਜਾਮ, ਸੜਕ ‘ਤੇ ਲੱਗੀਆਂ ਲੰਬੀਆਂ ਕਤਾਰਾਂ ਤੇ ਮਚਿਆ ਹੰਗਾਮਾ

ਗੁਰੂਗ੍ਰਾਮ – ਰੀਲ ਬਣਾਉਣ ਵਾਲਿਆਂ ਦੀ ਦਹਿਸ਼ਤ ਅੱਪਰ ਦਵਾਰਕਾ ਐਕਸਪ੍ਰੈਸਵੇਅ ‘ਤੇ ਦੇਖਣ ਨੂੰ ਮਿਲਿਆ। ਇੱਥੇ ਗੁੰਡਿਆਂ ਨੇ ਰੀਲ ਬਣਾਉਣ ਲਈ ਅੱਪਰ ਦਵਾਰਕਾ ਐਕਸਪ੍ਰੈਸਵੇਅ ‘ਤੇ ਟ੍ਰੈਫਿਕ ਰੋਕ ਦਿੱਤੀ। 15 ਤੋਂ ਵੱਧ ਕਾਰ ਚਾਲਕਾਂ ਨੇ ਆਪਣੀਆਂ ਗੱਡੀਆਂ ਸੜਕ ‘ਤੇ ਖੜ੍ਹੀਆਂ ਕੀਤੀਆਂ ਤੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਹਾਰਨ ਵਜਾਏ ਜਿਸ ਦੀ ਵਜ੍ਹਾ ਡਰਾਈਵਰਾਂ ਤੇ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ ਨੂੰ ਸੈਕਟਰ 108 ਸ਼ੋਭਾ ਸਿਟੀ ਨੇੜੇ ਵਾਪਰੀ। ਰੀਲ ਬਣਾ ਕੇ ਐਕਸਪ੍ਰੈਸਵੇਅ ਨੂੰ ਰੋਕਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਹ ਸੜਕ ਸੈਕਟਰ-99, ਧਨਕੋਟ ਨੂੰ ਬਾਜਘੇਰਾ ਸਰਹੱਦ ਨੇੜੇ ਦਵਾਰਕਾ ਐਕਸਪ੍ਰੈਸਵੇਅ ਨਾਲ ਜੋੜਦੀ ਹੈ। ਜਦੋਂ ਐਤਵਾਰ ਸ਼ਾਮ ਨੂੰ ਕੁਝ ਕਾਰ ਚਾਲਕਾਂ ਨੇ ਸੜਕ ਰੋਕੀ ਤਾਂ ਸ਼ੋਭਾ ਸਿਟੀ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾਈ।

ਢਾਈ ਮਿੰਟ ਦੀ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਕਾਰ ਚਾਲਕਾਂ ਨੇ ਸੜਕ ਰੋਕੀ ਅਤੇ ਹਾਰਨ ਵਜਾਏ ਜਿਸ ਕਾਰਨ ਇੱਥੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੱਛੇ ਤੋਂ ਆਉਣ ਵਾਲੇ ਕਈ ਡਰਾਈਵਰਾਂ ਨੇ ਸੜਕ ਰੋਕੀ ਦੇਖ ਕੇ ਆਪਣੇ ਵਾਹਨ ਗਲਤ ਪਾਸੇ ਤੋਂ ਚਲਾਉਣੇ ਸ਼ੁਰੂ ਕਰ ਦਿੱਤੇ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਵਾਹਨਾਂ ‘ਤੇ ਕਾਲੇ ਸ਼ੀਸ਼ੇ ਲੱਗੇ ਹੋਏ ਹਨ ਅਤੇ ਲਗਜ਼ਰੀ ਵਾਹਨ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਗੁਰੂਗ੍ਰਾਮ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਕਿਤੇ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।