ਕੇਵਲ ਟ੍ਰਿਪਲ ਰਾਈਡਿੰਗ ਕਾਰਨ ਮ੍ਰਿਤਕ ਹਾਦਸੇ ਦਾ ਜ਼ਿੰਮੇਵਾਰ ਨਹੀਂ
ਚੰਡੀਗੜ੍ਹ –ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਸੜਕ ਹਾਦਸੇ ’ਚ ਜਾਨ ਗੁਆਉਣ ਵਾਲੇ ਇਕ ਨੌਜਵਾਨ ਦੇ ਪਰਿਵਾਰ ਨੂੰ 21 ਲੱਖ ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਤਿੰਨ ਸਾਲ ਪਹਿਲਾਂ 32 ਸਾਲਾ ਅਵਧੇਸ਼ ਦੀ ਨਾਲਾਗੜ੍ਹ ਨੇੜੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਹ ਆਪਣੇ ਦੋ ਦੋਸਤਾਂ ਨਾਲ ਬਾਈਕ ’ਤੇ ਸਵਾਰ ਸੀ ਜਿਸ ਨੂੰ ਉਸ ਦਾ ਦੋਸਤ ਵਿੱਕੀ ਚਲਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਬਾਈਕ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ।
ਉਨ੍ਹਾਂ ਦੇ ਪਰਿਵਾਰ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ, ਚੰਡੀਗੜ੍ਹ ’ਚ ਮੁਆਵਜ਼ੇ ਲਈ ਪਟੀਸ਼ਨ ਦਾਇਰ ਕਰ ਦਿੱਤੀ। ਇਸ ’ਤੇ ਟਰੱਕ ਚਾਲਕ ਦੀ ਇੰਸ਼ੋਰੈਂਸ ਕੰਪਨੀ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਹਾਦਸਾ ਬਾਈਕ ਸਵਾਰਾਂ ਦੀ ਲਾਪਰਵਾਹੀ ਕਾਰਨ ਹੋਇਆ ਸੀ। ਉਹ ਬਾਈਕ ’ਤੇ ਟ੍ਰਿਪਲ ਰਾਈਡਿੰਗ ਯਾਨੀ ਤਿੰਨ ਲੋਕ ਸਵਾਰ ਸਨ ਤੇ ਉਨ੍ਹਾਂ ਨੇ ਹੈਲਮਟ ਵੀ ਨਹੀਂ ਪਾਇਆ ਹੋਇਆ ਸੀ। ਇਸ ’ਤੇ ਟ੍ਰਿਬਿਊਨਲ ਨੇ ਕਿਹਾ ਕਿ ਸਿਰਫ਼ ਟ੍ਰਿਪਲ ਰਾਈਡਿੰਗ ਕਾਰਨ ਬਾਈਕ ਚਾਲਕ ਜਾਂ ਮ੍ਰਿਤਕ ਨੂੰ ਹਾਦਸੇ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਪਰਿਵਾਰ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਗਿਆ ਤੇ ਐਕਸੀਡੈਂਟ ਕਰਨ ਵਾਲੇ ਟਰੱਕ ਦੀ ਇੰਸ਼ੋਰੈਂਸ ਕੰਪਨੀ ਦਿ ਓਰੀਐਂਟਲ ਇੰਸ਼ੋਰੈਂਸ ਨੂੰ 21 ਲੱਖ ਰੁਪਏ ਹਰਜਾਨਾ ਦੇਣ ਦੇ ਨਿਰਦੇਸ਼ ਦਿੱਤੇ ਗਏ।
