National

ਮੁੱਖ ਮੰਤਰੀ ਦਾ ਕਾਫਲਾ ਫਸਿਆ ਟ੍ਰੈਫਿਕ ਜਾਮ ‘ਚ, ਪੁਲਿਸ ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਨਵੀਂ ਦਿੱਲੀ-ਇਨ੍ਹਾਂ ਦਿਨਾਂ ਦੀ ਰਾਜਧਾਨੀ ਦੀ ਹਾਲਤ ਦੀ ਤਾਜ਼ਾ ਉਦਾਹਰਣ ਅੱਜ (ਬੁੱਧਵਾਰ) ਦੇਖਣ ਨੂੰ ਮਿਲੀ। ਦੱਸਿਆ ਗਿਆ ਕਿ ਅੱਜ ਮੁੱਖ ਮੰਤਰੀ ਦਾ ਕਾਫਲਾ ਪੰਜਾਬੀ ਬਾਗ ਵਿੱਚ ਟ੍ਰੈਫਿਕ ਜਾਮ ਕਾਰਨ ਫਸ ਗਿਆ।

ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਕਾਫਲੇ ਦੇ ਜਾਮ ਵਿੱਚ ਫਸਣ ਕਾਰਨ ਪੁਲਿਸ ਅਧਿਕਾਰੀਆਂ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਟ੍ਰੈਫਿਕ ਪੁਲਿਸ ਨੇ ਕਾਫ਼ੀ ਮਿਹਨਤ ਤੋਂ ਬਾਅਦ ਮੁੱਖ ਮੰਤਰੀ ਦੇ ਕਾਫਲੇ ਨੂੰ ਜਾਮ ਵਿੱਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।