National

ਹੁਣ 24 ਅਗਸਤ ਤੱਕ ਬੰਦ ਰਹੇਗਾ ਪਾਕਿ ਜਹਾਜ਼ਾਂ ਲਈ ਭਾਰਤੀ ਹਵਾਈ ਖੇਤਰ

ਨਵੀਂ ਦਿੱਲੀ –ਭਾਰਤ ਨੇ ਪਾਕਿਸਤਾਨ ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ’ਚ ਦਾਖ਼ਲੇ ’ਤੇ ਪਾਬੰਦੀ ਇਕ ਹੋਰ ਮਹੀਨੇ ਲਈ ਵਧਾ ਦਿੱਤੀ ਹੈ। ਹੁਣ 24 ਅਗਸਤ ਨੂੰ ਪਹਿਲਗਾਮ ’ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 30 ਅਪ੍ਰੈਲ ਨੂੰ ਪਾਕਿਸਤਾਨੀ ਏਅਰਲਾਈਨਜ਼ ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਸੀ।

ਕੇਂਦਰੀ ਸਿਵਲ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਮੰਗਲਵਾਰ ਨੂੰ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰ ਕੇ ਹਵਾਈ ਖੇਤਰ ’ਤੇ ਪਾਬੰਦੀ ਦੇ ਸਬੰਧ ’ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ, ‘ਪਾਕਿਸਤਾਨੀ ਜਹਾਜ਼ਾਂ ਦੇ ਭਾਰਤੀ ਹਵਾਈ ਖੇਤਰ ’ਚ ਦਾਖ਼ਲੇ ’ਤੇ ਪਾਬੰਦੀ ਲਗਾਉਣ ਵਾਲੇ ਨੋਟਿਸ ਟੂ ਏਅਰਮੈਨ (ਨੋਟਮ) ਨੂੰ ਅਧਿਕਾਰਤ ਤੌਰ ’ਤੇ 23 ਅਗਸਤ 2025 ਤੱਕ ਵਧਾ ਦਿੱਤਾ ਗਿਆ ਹੈ। ਇਹ ਵਿਸਥਾਰ ਮੌਜੂਦਾ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਹੈ ਤੇ ਰਣਨੀਤਕ ਚਿੰਤਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਗਿਆ ਹੈ।’ ਤਾਜ਼ਾ ਨੋਟਮ ਯੂਟੀਸੀ ਅਨੁਸਾਰ, 23 ਅਗਸਤ 23.59 ਵਜੇ ਤੱਕ ਲਾਗੂ ਰਹੇਗਾ, ਜਿਸਦਾ ਮਤਲਬ ਹੈ ਕਿ ਭਾਰਤੀ ਸਮੇਂ ਅਨੁਸਾਰ 24 ਅਗਸਤ ਦੀ ਸਵੇਰ ਸਾਢੇ ਪੰਜ ਵਜੇ ਤੱਕ ਇਹ ਪ੍ਰਭਾਵੀ ਰਹੇਗਾ। ਤਾਲਮੇਲ ਯੂਨੀਵਰਸਲ ਸਮਾਂ (ਯੂਟੀਸੀ) ਦੁਨੀਆ ਭਰ ’ਚ ਸਮਾਂ ਮਾਪਣ ਲਈ ਵਰਤਿਆ ਜਾਣ ਵਾਲਾ ਮਾਪਦੰਡ ਹੈ