ਸੂਫੀ ਗਾਇਕ ਪੀਸੀ ਰਾਊਤ ਰਾਜਪੂਤ ਨੂੰ ਆਪਣੀ ਜਨਮ ਭੂਮੀ ਉੜੀਸਾ ਪਹੁੰਚਣ ਤੇ ਕੀਤਾ ਗਿਆ ਸਨਮਾਨਿਤ
ਜਲੰਧਰ (ਭਾਰਤੀ) ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਪੀਸੀ ਰਾਉਤ ਰਾਜਪੂਤ ਆਪਣੀ ਜਨਮ ਭੂਮੀ ਵਿਖੇ ਤਕਰੀਬਨ ਚਾਰ ਸਾਲ ਬਾਅਦ ਪਹੁੰਚੇ ਅਤੇ ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਕੋਚੀਲਾ ਵਿਖੇ ਗਏ ਜਿੱਥੇ ਪਿੰਡ ਵਾਸੀਆਂ ਵਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਅਤੇ ਉਨਾਂ ਨੇ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਉਪਰੰਤ ਓਹਨਾ ਨੇ ਮਿਊਜਿਕ ਡਾਇਰੈਕਟਰ ਬਸੰਤ ਕੁਮਾਰ ਦਾਸ ਦੀ ਸੰਸਥਾ, ਉੜੀਸਾ ਕਲਚਰ ਅਕੈਡਮੀ ਅਤੇ ਸੰਗੀਤ ਰਚਨਾ ਮੁਰਛਣਾ ਸਾਂਝਾ ਮੰਚ, ਜਿਲ੍ਹਾ ਕੇਦਾਰਾ ਵਿਖੇ ਕਰਵਾਏ ਗਏ ਇੰਦਰਾਪੜਾ ਰਾਜ ਮਹਾ ਉਤਸਵ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ, ਇਸ ਦੌਰਾਨ ਉਹ ਵੱਖ-ਵੱਖ ਪਾਰਟੀ ਦੇ ਆਗੂਆਂ ਨੂੰ ਮਿਲੇ ਜਿਸ ਵਿੱਚ ਬੀਜੂ ਜਨਤਾ ਦਲ ਦੇ ਨੇਤਾ ਜਗਤਾ ਨੰਦ ਬਾਲ ਅਤੇ ਚਿਰਨ ਜੀਵ ਦਾਸ, ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਾਜ ਕਨਿਕਾ ਆਲੀ ਦੇ ਦੇਵ ਸਿਮਿਤਾ ਸ਼ਰਮਾ ਅਤੇ ਬੀਜੇਪੀ ਪਾਰਟੀ ਦੇ ਦਿੱਗਜ ਹਲਕਾ ਇੰਚਾਰਜ ਕ੍ਰਿਸ਼ਨ ਚੰਦਰ ਪੱਡਾ ਸੂਜਾਤਾਂ ਬਾਰੀਕ, ਅਤੇ ਉੜੀਸਾ ਦੇ ਕਲਚਰ ਟੂਰਿਜਮ ਐਜੂਕੇਸ਼ਨ ਸੂਰਜ ਨੂੰ ਵੀ ਮਿਲੇ
ਮੰਤਰੀ ਸਾਹਿਬ ਨੇ ਪੀਸੀ ਰਾਊਤ ਰਾਜਪੂਤ ਦੀ ਪੰਜਾਬ ਵਿੱਚ ਜੋ ਨਾਮ ਕਮਾਇਆ ਹੈ ਉਸਦੀ ਸਰਾਹਨਾ ਕੀਤੀ ਅਤੇ ਸਾਰੇ ਪੰਜਾਬੀਆਂ ਦਾ ਧੰਨਵਾਦ ਕੀਤਾ ਪ੍ਰਸ਼ਾਸਨ ਦਾ, ਪੰਜਾਬ ਦੀ ਰੂਲਿੰਗ ਪਾਰਟੀ ਅਤੇ ਓਪੋਜੀਸ਼ਨ ਪਾਰਟੀ ਦਾ ਵੀ ਧੰਨਵਾਦ ਕੀਤਾ ਕਿ ਇੰਨਾ ਪਿਆਰ ਸਾਡੇ ਪੀਸੀ ਰਾਊਤ ਰਾਜਪੂਤ ਜੀ ਨੂੰ ਮਿਲਿਆ ਹੈ ਅਤੇ ਇਹ ਭਰੋਸਾ ਦਿੱਤਾ ਕਿ ਬਹੁਤ ਜਲਦੀ ਉੜੀਸਾ ਵਿੱਚ ਅਸੀਂ ਇਹਨਾਂ ਦੇ ਪ੍ਰੋਜੈਕਟ ਕਰਵਾਏਗੇ
