Punjab

ਛੇਵੇਂ ਗੇੜ ਵਿਚ ‘ਆਪ’ ਦੇ ਸੰਜੀਵ ਅਰੋੜਾ 2286 ਵੋਟਾਂ ਨਾਲ ਅੱਗੇ

ਲੁਧਿਆਣਾ-ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਦੇ ਛੇਵੇਂ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ 2286 ਵੋਟਾਂ ਤੋਂ ਅੱਗੇ ਚੱਲ ਰਹੇ ਹਨ।  ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਦੂਜੇ ਤੇ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ’ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ ’ਤੇ ਹਨ। ਵੋਟਾਂ ਦੀ ਗਿਣਤੀ ਦੇ ਕੁੱਲ 14 ਗੇੜ ਹੋਣੇ ਹਨ ਤੇ ਅਸਲ ਤਸਵੀਰ 10ਵੇਂ ਗੇੜ ਤੋਂ ਬਾਅਦ ਸਪਸ਼ਟ ਹੋਵੇਗੀ।