National

ਏਅਰ ਮਾਰਸ਼ਲ ਖੰਨਾ ਨੇ ਦੱਖਣੀ ਹਵਾਈ ਕਮਾਂਡ ਦੀ ਕਮਾਨ ਸੰਭਾਲੀ

ਨਵੀਂ ਦਿੱਲੀ-ਏਅਰ ਮਾਰਸ਼ਲ ਮਨੀਸ਼ ਖੰਨਾ ਨੇ ਦੱਖਣੀ ਹਵਾਈ ਕਮਾਂਡ (ਸਦਰਨ ਏਅਰ ਕਮਾਂਡ) ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਕੋਲ ਵੱਖ-ਵੱਖ ਲੜਾਕੂ ਅਤੇ ਟਰੇਨਿੰਗ ਜਹਾਜ਼ ਉਡਾਉਣ ਦਾ 4,000 ਘੰਟਿਆਂ ਤੋਂ ਵੱਧ ਸਮੇਂ ਦਾ ਅਨੁਭਵ ਹੈ। ਕੇਂਦਰ ਸਰਕਾਰ ਨੇ ਦੱਸਿਆ ਕਿ ਉਨ੍ਹਾਂ 6 ਦਸੰਬਰ 1986 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਟਰੀਮ ’ਚ ਕਮਿਸ਼ਨ ਹਾਸਲ ਕੀਤਾ ਸੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ‘ਏਅਰ ਮਾਰਸ਼ਲ ਮਨੀਸ਼ ਖੰਨਾ ਅਤਿ ਵਸ਼ਿਸ਼ਟ ਸੇਵਾ ਮੈਡਲ ਤੇ ਵਾਯੂ ਸੈਨਾ ਮੈਡਲ ਨੇ ਦੱਖਣੀ ਹਵਾਈ ਕਮਾਂਡ ਦੇ ਏਅਰ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਏਅਰ ਮਾਰਸ਼ਲ ਸ੍ਰੀ ਖੰਨਾ ‘ਏ’ ਕੈਟਾਗਿਰੀ ਦੇ ਯੋਗਤਾ ਪ੍ਰਾਪਤ ਫਲਾਇੰਗ ਇੰਸਟਰੱਕਟਰ ਹਨ ਤੇ ਐੱਨਡੀਏ, ਡਿਫੈਂਸ ਸਟਾਫ਼ ਕਾਲਜ ਤੇ ਕਾਲਜ ਆਫ਼ ਵਾਰਫੇਅਰ ਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਕੋਲ ਹਵਾਈ ਰੱਖਿਆ, ਜ਼ਮੀਨੀ ਹਮਲੇ, ਰਣਨੀਤਕ ਸਿਖਲਾਈ ਆਦਿ ਤੋਂ ਇਲਾਵਾ ਟਰੇਨਿੰਗ ਦੇ ਖੇਤਰ ਵਿੱਚ ਕਾਫ਼ੀ ਤਜਰਬਾ ਹੈ।