ਬੰਗਲਾਦੇਸ਼ ਨੇ 8 ਮਹੀਨੇ ਬਾਅਦ ਭਾਰਤ ਵਿੱਚ ਰਾਜਦੂਤ ਨਿਯੁਕਤ ਕੀਤਾ
ਨਵੀਂ ਦਿੱਲੀ-ਬੰਗਲਾਦੇਸ਼ ਨੇ ਰਿਆਜ਼ ਹਮੀਦੁੱਲਾ ਨੂੰ ਭਾਰਤ ਵਿਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ। ਬੰਗਲਾਦੇਸ਼ ਵੱਲੋਂ ਅੱਠ ਮਹੀਨਿਆਂ ਦੇ ਵਕਫ਼ੇ ਮਗਰੋਂ ਇਹ ਨਿਯੁਕਤੀ ਕੀਤੀ ਗਈ ਹੈ। ਬੰਗਲਾਦੇਸ਼ੀ ਹਾਈ ਕਮਿਸ਼ਨਰ ਰਿਆਜ਼ ਹਮੀਦੁੱਲਾ ਨੇ ਵੀਰਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ।
ਪਿਛਲੇ ਸਾਲ ਅਕਤੂਬਰ ਵਿੱਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਨਵੀਂ ਦਿੱਲੀ ਵਿੱਚ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਸੱਦ ਲਿਆ ਸੀ। ਭਾਰਤ ਵਿੱਚ ਆਪਣੀ ਪੋਸਟਿੰਗ ਤੋਂ ਪਹਿਲਾਂ ਹਮੀਦੁੱਲਾ ਨੇ ਨੀਦਰਲੈਂਡ ਵਿੱਚ ਵੀ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ।