Punjab

ਡੀਆਈਜੀ ਮਨਦੀਪ ਸਿੱਧੂ ਨੂੰ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ

ਪਟਿਆਲਾ-ਡੀਆਈਜੀ ਮਨਦੀਪ ਸਿੰਘ ਸਿੱਧੂ ਅੱਜ 37 ਸਾਲ ਦੀ ਸੇਵਾ ਨਿਭਾਅ ਕੇ ਸੇਵਾਮੁਕਤ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਪਟਿਆਲਾ ਰੇਂਜ ਦੇ ਚਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਡਾ. ਨਾਨਕ ਸਿੰਘ, ਸਰਤਾਜ ਚਹਿਲ, ਸਰਫ਼ਰਾਜ਼ ਆਲਮ ਤੇ ਗਗਨਅਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਲਾਈਨ ਵਿੱਚ ਵਿਦਾਇਗੀ ਪਾਰਟੀ ਦਿੱਤੀ ਗਈ।

ਇਸ ਮੌਕੇ ਮਨਦੀਪ ਸਿੱਧੂ ਨੇ ਕਿਹਾ ਕਿ ਸਧਾਰਨ ਪਰਿਵਾਰ ਵਿੱਚੋਂ ਉਠ ਕੇ ਉੱਚ ਅਧਿਕਾਰੀ ਤੱਕ ਦਾ ਸਫ਼ਰ ਕਰਦਿਆਂ ਉਨ੍ਹਾਂ ਨੂੰ ਗੋਲੀਆਂ ਦਾ ਵੀ ਸਾਹਮਣਾ ਕੀਤਾ ਪਰ ਹਮੇਸ਼ਾ ਬੁਲੰਦ ਹੌਸਲੇ ਨਾਲ ਲੋਕਾਂ ਵਿੱਚ ਵਿਚਰਦੇ ਹੋਏ ਟੀਮ ਵਰਕ ਨੂੰ ਪਹਿਲ ਦਿੱਤੀ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਸੁਖਮੀਨ ਸਿੱਧੂ, ਭਰਾ ਸਰਬੀਰ ਇੰਦਰ ਸਿੱਧੂ, ਪੁੱਤਰ ਅਮਿਤੇਸ਼ਵਰ ਸਿੱਧੂ ਹਾਜ਼ਰ ਸਨ। ਇਸ ਮੌਕੇ ਗੁਰਿੰਦਰ ਢਿੱਲੋਂ, ਪਰਮਜੀਤ ਗਿੱਲ, ਗੁਰਪ੍ਰੀਤ ਗਿੱਲ, ਗੁਰਿੰਦਰ ਢਿੱਲੋਂ, ਅਮਰ ਚਾਹਲ, ਬਲਕਾਰ ਸਿੱਧੂ, ਰਣਜੀਤ ਢਿੱਲੋਂ, ਰਾਜਪਾਲ ਸਿੰਘ, ਗੁਰਮੀਤ ਸਿੰਘ, ਦਿਲਪ੍ਰੀਤ ਸਿੰਘ, ਪਲਵਿੰਦਰ ਚੀਮਾ ਤੇ ਪਰਮਜੀਤ ਸ਼ਰਮਾ ਮੌਜੂਦ ਸਨ।