ਕੈਨੇਡਾ-ਫੈਡਰਲ ਚੋਣਾਂ ਲਈ ਦੇਸ਼ ਭਰ ਵਿਚ ਐਡਵਾਂਸ ਪੋਲਿੰਗ ਸ਼ੁਰੂ
ਵਿਨੀਪੈਗ-ਕੈਨੇਡਾ ਵਿਚ ਸੰਘੀ ਚੋਣਾਂ 28 ਅਪਰੈਲ ਨੂੰ ਹਨ, ਪਰ ਜਿਹੜੇ ਲੋਕ 28 ਤੋਂ ਪਹਿਲਾਂ ਵੋਟ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਸ਼ੁੱਕਰਵਾਰ ਨੂੰ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ। ਇਸ ਤਹਿਤ ਰਜਿਸਟਰਡ ਵੋਟਰ 18 ਅਪਰੈਲ ਤੋਂ 21 ਅਪਰੈਲ ਤੱਕ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਵਿਚ ਸਵੇਰੇ 9 ਵਜੇ ਤੋਂ ਰਾਤੀਂ 9 ਵਜੇ ਤੱਕ ਅਤੇ ਨਜ਼ਦੀਕੀ ਇਲੈੱਕਸ਼ਨ ਕੈਨੇਡਾ ਦਫ਼ਤਰ ਵਿੱਚ ਡਾਕ ਰਾਹੀਂ ਜਾਂ ਇਨ-ਪਰਸਨ ਸਪੈਸ਼ਲ ਬੈਲਟ ਰਾਹੀਂ ਵੀ ਵੋਟ ਪਾਉਣ ਜਾ ਸਕਦੇ ਹਨ। ਇਹ ਸਬੰਧੀ ਲੋੜੀਂਦੀ ਜਾਣਕਾਰੀ ਵੋਟਰਾਂ ਦੇ ਵੋਟਰ ਕਾਰਡ ਉੱਤੇ ਵੀ ਉਪਲਬਧ ਹੈ। ਹਾਲਾਂਕਿ ਆਮ ਵੋਟਾਂ ਵਾਲੇ ਦਿਨ ਦਾ ਪੋਲਿੰਗ ਸਟੇਸ਼ਨ ਵੱਖਰਾ ਹੋ ਸਕਦਾ ਹੈ।