ਪੀਆਰਟੀਸੀ ਅਤੇ ਪਨਬਸ ਦੇ ਕਾਮਿਆਂ ਨੇ ਦੋ ਘੰਟਿਆ ਲਈ ਹੜਤਾਲ
ਚੰਡੀਗੜ੍ਹ-ਅੱਜ ਪੀਆਰਟੀਸੀ ਅਤੇ ਪਨਬਸ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਵਿੱਚ ਦੋ ਘੰਟੇ ਹੜਤਾਲ ਕੀਤੀ ਗਈ। ਸਵੇਰ 10 ਤੋਂ 12 ਵਜੇ ਤੱਕ ਕੀਤੀ ਗਈ ਹੜਤਾਲ ਦੌਰਾਨ ਸਵਾਰੀਆਂ ਨੂੰ ਭਾਰੀ ਖੱਜਲ ਖੁਅਰੀ ਦਾ ਸਾਹਮਣਾ ਕਰਨਾ ਪਿਆ।
ਬਠਿੰਡਾ ਤੇ ਲੁਧਿਆਣਾ ਬੱਸ ਸਟੈਂਡ ਰੋਡ ’ਤੇ ਭਾਰੀ ਜਾਮ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਸਮੇਂ ਦੌਰਾਨ ਨਿੱਜੀ ਬੱਸਾਂ ਆਮ ਵਾਂਗ ਚੱਲ ਰਹੀਆਂ ਸਨ।