Sports

ਜੂਨੀਅਰ ਹਾਕੀ ਵਿਸ਼ਵ ਕੱਪ ਦੀ ਚੇਨੱਂਈ ਤੇ ਮਦੁਰਾਇ ਕਰਨਗੇ ਮੇਜ਼ਬਾਨੀ

ਚੇਨੱਈ-ਐੱਫਆਈਐੱਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਇਸ ਸਾਲ 28 ਨਵੰਬਰ ਤੋਂ 10 ਦਸੰਬਰ ਤੱਕ ਚੇਨੱਈ ਤੇ ਮਦੁਰਾਇ ਵਿੱਚ ਹੋਵੇਗਾ। ਹਾਕੀ ਇੰਡੀਆ ਨੇ ਅੱਜ ਇਹ ਐਲਾਨ ਕੀਤਾ। ਇਸ ਵੱਕਾਰੀ ਟੂਰਨਾਮੈਂਟ ’ਚ ਪਹਿਲੀ ਵਾਰ 24 ਟੀਮਾਂ ਹਿੱਸਾ ਲੈਣਗੀਆਂ। ਭਾਰਤ ’ਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਤੀਜੀ ਵਾਰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 2016 ਵਿੱਚ ਲਖਨਊ (ਜਿਸ ਵਿੱਚ ਭਾਰਤ ਚੈਂਪੀਅਨ ਬਣਿਆ ਸੀ) ਅਤੇ 2021 ਵਿੱਚ ਭੁਵਨੇਸ਼ਵਰ ’ਚ ਇਹ ਟੂਰਨਾਮੈਂਟ ਹੋਇਆ ਸੀ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘‘ਇਸ ਵਾਰ ਜੂਨੀਅਰ ਵਿਸ਼ਵ ਕੱਪ ’ਚ 24 ਟੀਮਾਂ ਹਿੱਸਾ ਲੈਣਗੀਆਂ। ਅਸੀਂ ਦੋ ਥਾਵਾਂ ਚੇਨੱਈ ਤੇ ਮਦੁਰਾਇ ਵਿੱਚ ਇਹ ਟੂਰਨਾਮੈਂਟ ਕਰਵਾਵਾਂਗੇ।