ਕੁਸ਼ਤੀ: ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਅੱਜ ਤੋਂ
ਅਮਾਨ-ਅੰਤਿਮ ਪੰਘਾਲ ਅਤੇ ਦੀਪਕ ਪੂਨੀਆ ਵਰਗੇ ਪਹਿਲਵਾਨਾਂ ਲਈ 2024 ਦਾ ਸੀਜ਼ਨ ਨਿਰਾਸ਼ਾਜਨਕ ਰਿਹਾ ਪਰ ਇਨ੍ਹਾਂ ਦੋਵਾਂ ਸਮੇਤ ਭਾਰਤ ਦੇ ਹੋਰ ਪਹਿਲਵਾਨਾਂ ਨੂੰ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਅੰਤਿਮ 2022-23 ਵਿਚਾਲੇ ਚੋਣ ਟਰਾਇਲਾਂ ਦੌਰਾਨ ਸੁਰਖੀਆਂ ਵਿੱਚ ਰਹੀ ਪਰ ਉਹ ਆਲਮੀ ਮੰਚ ’ਤੇ ਖੁਦ ਨੂੰ ਸਾਬਤ ਕਰਨ ਵਿੱਚ ਅਸਫਲ ਰਹੀ। ਉਹ ਪੈਰਿਸ ਓਲੰਪਿਕ ਦੇ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਗਈ ਸੀ। ਅੰਡਰ-20 ਵਿਸ਼ਵ ਚੈਂਪੀਅਨ ਦੇ 53 ਕਿਲੋ ਵਰਗ ਵਿੱਚ ਦੋ ਵਾਰ ਚੈਂਪੀਅਨ ਰਹੀ ਅੰਤਿਮ ਦਬਾਅ ਨਹੀਂ ਝੱਲ ਸਕੀ। ਅੰਡਰ-23 ਵਿਸ਼ਵ ਚੈਂਪੀਅਨ ਰਿਤਿਕਾ ਹੁੱਡਾ (76 ਕਿਲੋਗ੍ਰਾਮ), ਅੰਡਰ-17 ਵਿਸ਼ਵ ਚੈਂਪੀਅਨ ਮਾਨਸੀ ਲਾਠੇਰ (68 ਕਿਲੋ) ਅਤੇ ਮਨੀਸ਼ਾ ਭਾਨਵਾਲਾ (62 ਕਿਲੋਗ੍ਰਾਮ) ਤੋਂ ਕਾਫੀ ਉਮੀਦਾਂ ਹੋਣਗੀਆਂ।