National

ਕਾਮਰਾ ਦਾ ਮਜ਼ਾਕ ਕਿਸੇ ਵਿਅਕਤੀ ਵਿਰੁੱਧ ਬੋਲਣ ਲਈ ‘ਸੁਪਾਰੀ’ ਲੈਣ ਵਰਗਾ ਹੈ: ਸ਼ਿੰਦੇ

ਮੁੰਬਈ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਾਮੇਡੀਅਨ ਕੁਨਾਲ ਕਾਮਰਾ ਦੇ ਉਸ ‘ਤੇ ਮਜ਼ਾਕ ਦੀ ਤੁਲਨਾ ਕਿਸੇ ਵਿਰੁੱਧ ਬੋਲਣ ਲਈ “ਸੁਪਾਰੀ” (ਠੇਕਾ) ਲੈਣ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਾਕ ਉਡਾਉਂਦੇ ਸਮੇਂ ਇਕ ਸ਼ਿਸ਼ਟਾਚਾਰ ਬਣਾਈ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕਾਰਵਾਈ ਪ੍ਰਤੀਕਿਰਿਆ ਪੈਦਾ ਕਰਦੀ ਹੈ। ਸ਼ਿੰਦੇ ਨੇ ਸੋਮਵਾਰ ਨੂੰ ਕਾਮਰਾ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬੋਲਣ ਦੀ ਆਜ਼ਾਦੀ ਹੈ, ਪਰ ਇੱਕ ਸੀਮਾ ਹੋਣੀ ਚਾਹੀਦੀ ਹੈ। 36 ਸਾਲਾ ਸਟੈਂਡ-ਅੱਪ ਕਾਮੇਡੀਅਨ ਨੇ ਆਪਣੇ ਸ਼ੋਅ ਵਿੱਚ ਸ਼ਿੰਦੇ ਦੇ ਰਾਜਨੀਤਿਕ ਕਰੀਅਰ ’ਤੇ ਮਜ਼ਾਕ ਉਡਾਉਂਦਿਆਂ ਮਹਾਰਾਸ਼ਟਰ ਵਿਚ ਇਕ ਵੱਡਾ ਰਾਜਨੀਤਿਕ ਤੂਫਾਨ ਖੜ੍ਹਾ ਕਰ ਦਿੱਤਾ ਹੈ।