Sports

ਭੁਬਨੇਸ਼ਵਰ ’ਚ ਕੌਮੀ ਪੈਰਾ ਤਲਵਾਰਬਾਜ਼ੀ ਚੈਂਪੀਅਨਸ਼ਿਪ 28 ਤੋਂ

ਭੁਬਨੇਸ਼ਵਰ-ਕੌਮੀ ਪੈਰਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਭੁਬਨੇਸ਼ਵਰ ’ਚ ਇਥੇ 28 ਤੋਂ 31 ਮਾਰਚ ਤੱਕ ਹੋਵੇਗੀ, ਜਿਸ ਵਿੱਚ ਦੇਸ਼ ਭਰ ਦੇ ਸਿਖ਼ਰਲੇ ਪੈਰਾ ਤਲਵਾਰਬਾਜ਼ ਹਿੱਸਾ ਲੈਣਗੇ। ਪੈਰਾਲੰਪਿਕ ਕਮੇਟੀ ਆਫ ਇੰਡੀਆ (ਪੀਸੀਆਈ) ਅਧੀਨ ਉੜੀਸਾ ਪੈਰਾ ਸਪੋਰਟਸ ਐਸੋਸੀਏਸ਼ਨ (ਪੀਐੱਸਏਓ) ਵੱਲੋਂ ਇਹ ਚੈਂਪੀਅਨਸ਼ਿਪ ਬੀਜੂ ਪਟਨਾਇਕ ਇਨਡੋਰ ਸਟੇਡੀਅਮ ਅਤੇ ਕਲਿੰਗਾ ਸਪੋਰਟਸ ਕੰਪਲੈਕਸ ਵਿੱਚ ਕਰਵਾਈ ਜਾਵੇਗੀ। ਇਸ ਵਿੱਚ 25 ਤੋਂ ਵੱਧ ਸੂਬਿਆਂ ਅਤੇ 20 ਹੋਰ ਟੀਮਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਇਸ ਚੈਂਪੀਅਨਸ਼ਿਪ ਨੂੰ ਉੜੀਸਾ ਸਰਕਾਰ ਦੇ ਖੇਡ ਅਤੇ ਯੁਵਾ ਸੇਵਾਵਾਂ ਵਿਭਾਗ ਦਾ ਸਮਰਥਨ ਪ੍ਰਾਪਤ ਹੈ। ਪੀਐੱਸਏਓ ਦੇ ਪ੍ਰਧਾਨ ਕਮਲਾ ਕਾਂਤ ਰਥ ਨੇ ਕਿਹਾ, ‘ਅਸੀਂ ਭੁਬਨੇਸ਼ਵਰ ਵਿੱਚ ਕੌਮੀ ਪੈਰਾ ਫੈਂਸਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ। ਇਹ ਮੁਕਾਬਲਾ ਨਾ ਸਿਰਫ਼ ਸਾਡੇ ਪੈਰਾ ਅਥਲੀਟਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰੇਗਾ, ਸਗੋਂ ਖੇਡ ਵਿਕਾਸ ਪ੍ਰਤੀ ਉੜੀਸਾ ਦੀ ਮਜ਼ਬੂਤ ​​ਵਚਨਬੱਧਤਾ ਨੂੰ ਵੀ ਉਭਾਰੇਗਾ।