Punjab

ਡੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲੁਧਿਆਣਾ ਡੀਐੱਮਸੀ ਤਬਦੀਲ!

ਪਟਿਆਲਾ-ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਤੋਂ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਹੈ l ਕਾਬਿਲੇਗੌਰ ਹੈ ਕਿ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਡੱਲੇਵਾਲ ਨੂੰ ਇਸ ਸੈਂਟਰ ਵਿਚ ਹੋਰਨਾਂ ਕਿਸਾਨ ਆਗੂਆਂ ਨਾਲ ਨਹੀਂ ਬਲਕਿ ਕਿਤੇ ਹੋਰ ਰੱਖਿਆ ਗਿਆ ਹੈ।

ਡੱਲੋਵਾਲ ਨੂੰ ਲੈ ਕੇ ਗਈ ਪੁਲੀਸ ਟੀਮ ਦੀ ਅਗਵਾਈ ਪਟਿਆਲਾ ਦੇ ਡੀਐੱਸਪੀ (ਹੈਡ ਕੁਆਰਟਰ) ਹਤਵੰਤ ਕੌਰ ਅਤੇ ਡੀਐਸਪੀ ਅਛਰੂ ਰਾਮ ਕਰ ਰਹੇ ਸਨ। ਉਨ੍ਹਾ ਨੂੰ ਇੱਥੋਂ ਕਰੀਬ ਪੌਣੇ 12 ਵਜੇ ਲਿਜਾਇਆ ਗਿਆ। ਭਾਵੇਂ ਅਧਿਕਾਰਤ ਤੌਰ ‘ਤੇ ਸਪਸ਼ਟ ਨਹੀਂ ਹੋਇਆ ਪਰ ਪਤਾ ਲੱਗਾ ਹੈ ਕਿ ਡੱਲੇਵਾਲ ਨੂੰ ਡੀਐੱਮਸੀ ਲੁਧਿਆਣਾ ਲਿਜਾਇਆ ਗਿਆ ਹੈ।