Sports

ਮੁੱਕੇਬਾਜ਼ੀ: ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੀਆਂ 300 ਤੋਂ ਵੱਧ ਖਿਡਾਰਨਾਂ

ਨਵੀਂ ਦਿੱਲੀ-ਗਰੇਟਰ ਨੋਇਡਾ ’ਚ 21 ਤੋਂ 27 ਮਾਰਚ ਤੱਕ ਹੋਣ ਵਾਲੀ ਅੱਠਵੀਂ ਐਲੀਟ ਮਹਿਲਾ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ 300 ਤੋਂ ਵੱਧ ਖਿਡਾਰਨਾਂ ਹਿੱਸਾ ਲੈਣਗੀਆਂ। ਇਹ ਮੁਕਾਬਲਾ ਉੱਤਰ ਪ੍ਰਦੇਸ਼ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 2023 ’ਚ ਵੀ ਇਸੇ ਸਥਾਨ ’ਤੇ ਕੌਮੀ ਚੈਂਪੀਅਨਸ਼ਿਪ ਕਰਵਾਈ ਗਈ ਸੀ।