ਖਜੂਰਾਂ ਵਿਚ ਲੁਕੋ ਕੇ ਲਿਆਂਦਾ 172 ਗ੍ਰਾਮ ਸੋਨਾ ਕੋਮਾਂਤਰੀ ਹਵਾਈ ਅੱਡੇ ’ਤੇ ਜ਼ਬਤ
ਨਵੀਂ ਦਿੱਲੀ-ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੋਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਗ੍ਰੀਨ ਚੈਨਲ ਦੇ ਬਾਹਰ ਨਿਕਲਣ ’ਤੇ ਇੱਕ ਪੁਰਸ਼ ਯਾਤਰੀ ਨੂੰ ਰੋਕਿਆ ਅਤੇ ਉਸ ਕੋਲੋਂ ਸੋਨੇ ਦੇ ਵੱਖ-ਵੱਖ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਜ਼ਬਤ ਕੀਤੀ। ਅਧਿਕਾਰੀਆਂ ਅਨੁਸਾਰ ਕੁੱਲ 172 ਗ੍ਰਾਮ ਸੋਨਾ ਖਜੂਰਾਂ ਦੇ ਅੰਦਰ ਲੁਕੋ ਕੇ ਲਿਆਂਦਾ ਗਿਆ ਸੀ।
ਕਸਟਮ ਵਿਭਾਗ ਨੇ ਦੱਸਿਆ ਕਿ ਯਾਤਰੀ 56 ਸਾਲਾ ਭਾਰਤੀ ਪੁਰਸ਼ ਸੀ, ਜੋ ਫਲਾਈਟ SV-756 ’ਤੇ ਜੇਦਾਹ ਤੋਂ ਦਿੱਲੀ ਆ ਰਿਹਾ ਸੀ। ਖੁਫੀਆ-ਅਧਾਰਤ ਸਪੋਟ ਪ੍ਰੋਫਾਈਲਿੰਗ ’ਤੇ ਕਾਰਵਾਈ ਕਰਦੇ ਹੋਏ ਐਕਸ-ਰੇ ਸਕੈਨ ਦੌਰਾਨ ਯਾਤਰੀਆਂ ਦੇ ਸਮਾਨ ਦੀ ਚੇਤਾਵਨੀ ਆਉਣ ਤੋਂ ਬਾਅਦ ਅਫਸਰਾਂ ਨੂੰ ਸ਼ੱਕ ਹੋ ਗਿਆ। ਕਸਟਮਜ਼ ਦੇ ਅਨੁਸਾਰ ਯਾਤਰੀ ਦੇ ਸਮਾਨ ਦੀ ਜਾਂਚ ਤੋਂ ਬਾਅਦ 172 ਗ੍ਰਾਮ ਪੀਲੀ ਧਾਤੂ ਦੇ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਬਰਾਮਦ ਹੋਈ, ਜੋ ਕਿ ਸੋਨੇ ਦੇ ਬਣੇ ਹੋਣ ਦਾ ਹੋਣ ਦਾ ਸ਼ੱਕ ਹੈ, ਜੋ ਕਿ ਖਜੂਰਾਂ ਦੇ ਅੰਦਰ ਚਲਾਕੀ ਨਾਲ ਲੁਕੋ ਕੇ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।