ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਬਜਾਏ , ਦਾਖਲਿਆਂ ਦੇ ਅੰਕੜਿਆਂ ਦੇ ਵਿੱਚ ਫਸੀ ਮਾਨ ਸਰਕਾਰ।
ਐਸ ਏ ਐਸ ਨਗਰ, 21 ਜੁਲਾਈ (ਅੰਮ੍ਰਿਤਪਾਲ ਸਿੰਘ ਸਫਰੀ ) ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ, ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਪੰਜਾਬ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਜ਼ਿਲਿਆਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਅਧਿਆਪਕਾਂ ਉੱਪਰ ਬੋਲੋੜਾ ਮਾਨਸਿਕ ਦਬਾਅ ਪਾਉਣ ਲਈ ਕਈ ਅਧਿਆਪਕਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੀ ਪਿਛਲੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਹੀ ਚਲਦਿਆਂ ਸਿੱਖਿਆ ਵਿਭਾਗ ਵਿੱਚ ਸਿੱਖਿਆ ਦਾ ਵਧੀਆ ਮਾਹੌਲ ਸਿਰਜਣ ਦੀ ਬਜਾਏ ਸਹਿਮ ਦਾ ਮਾਹੌਲ ਸਿਰਜ ਰਹੀ ਹੈ। ਇਸ ਤਰਾਂ ਕਰਨ ਨਾਲ ਚੰਗੀ ਸਿੱਖਿਆ ਦਾ ਢਾਂਚਾ ਉਸਾਰਨ ਦੀ ਬਜਾਏ ਫਰਜੀ ਦਾਖਲਿਆਂ ਦਾ ਫਰਜੀ-ਵਾੜਾ ਹੀ ਸਕੂਲਾਂ ਵਿੱਚ ਜਨਮ ਲਵੇਗਾ। ਜੇਕਰ ਸਰਕਾਰ ਸੱਚਮੁਚ ਹੀ ਸਿੱਖਿਆ ਦੇ ਢਾਂਚੇ ਵਿੱਚ ਸੁਧਾਰ ਦੀ ਕੋਸ਼ਿਸ ਵਿੱਚ ਹੈ ਤਾਂ ਸੱਭ ਤੋ ਪਹਿਲਾਂ ਸਕੂਲਾਂ ਵਿੱਚ ਖਾਲੀ ਅਸਾਮੀਆਂ ਨੂੰ ਪੱਕੇ ਤੌਰ ‘ਤੇ ਭਰਿਆ ਜਾਵੇ । ਸਕੂਲ ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕਾਰਜ ਲੈਣੇ ਬੰਦ ਕਰਵਾਏ ਜਾਣ। ਜਿਵੇਂ ਕਿ ਹੁਣ 21 ਜੁਲਾਈ 2023 ਤੋਂ 22 ਅਗਸਤ 2023 ਤੱਕ ਬੀ ਐਲ ਓ ਅਧਿਆਪਕਾਂ ਦੀਆਂ ਡਿਊਟੀਆਂ ਘਰੋਂ ਘਰੀ ਸਰਵੇਖਣ ਲਈ ਲੱਗੀਆਂ ਹਨ | ਸਕੂਲ ਅਧਿਆਪਕਾਂ ਤੋਂ ਇਸ ਤਰ੍ਹਾਂ ਦੀਆਂ ਡਿਊਟੀਆਂ ਲੈਣੀਆਂ ਬੰਦ ਕੀਤੀਆਂ ਜਾਣ। ਨਾਨ-ਟੀਚਿੰਗ ਸਟਾਫ ਸਮੇਤ ਹਰੇਕ ਸਕੂਲ ਵਿੱਚ ਚਪੜਾਸੀ, ਸਫਾਈ ਸੇਵਕ ਦੀ ਪੋਸਟ ਦਿੱਤੀ ਜਾਵੇ। ਬਿਕਰਮਜੀਤ ਸਿੰਘ, ਪਰਗਟ ਸਿੰਘ ਜੰਬਰ, ਗੁਰਮੀਤ ਸਿੰਘ ਖਾਲਸਾ, ਕੰਵਲਜੀਤ ਸੰਗੋਵਾਲ, ਜਤਿੰਦਰ ਸੋਨੀ, ਸੁੱਚਾ ਸਿੰਘ ਚਾਹਲ, ਲਾਲ ਚੰਦ, ਜਗਦੀਪ ਸਿੰਘ ਜੌਹਲ, ਜਰਨੈਲ ਜੰਡਾਲੀ, ਬਲਵੀਰ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅੰਕੜਿਆਂ ਦੀ ਬਜਾਏ ਸਿੱਖਿਆ ਦੀ ਗੁਣਵੱਤਾ ਵੱਲ ਧਿਆਨ ਦੇਣ ਦੀ ਲੋੜ ਹੈ । ਸਰਕਾਰ ਚੰਗੀ ਸਿੱਖਿਆ ਦੇਣ ਵੱਲ ਵਧੇ, ਸਕੂਲਾਂ ਵਿੱਚ ਸਿੱਖਿਆ ਦਾ ਵਧੀਆ ਮਾਹੌਲ ਉਸਾਰਨ ਲਈ ਢੁਕਵੇਂ ਪ੍ਰਬੰਧ ਕਰੇ, ਸਿਰਫ ਅੰਕੜਿਆਂ ਦੀ ਖੇਡ ਨਾ ਖੇਡੀ ਜਾਵੇ, ਇਹ ਗ਼ਲਤ ਅੰਕੜੇ ਹਮੇਸ਼ਾ ਹੀ ਘਾਤਕ ਸਿੱਧ ਹੋਏ ਹਨ। ਇਸ ਮੌਕੇ ਪਰਦੀਪ ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਰਬਾਬੀ, ਬਲਵਿੰਦਰ ਕਾਲੜਾ, ਰਮਨ ਗੁਪਤਾ, ਮਦਨਜੀਤ ਆਦਮਪੁਰ, ਪੰਕਜ ਕੁਮਾਰ, ਨਵਦੀਪ ਸੁੱਖੀ, ਰੇਸ਼ਮ ਸਿੰਘ , ਰਸਮਿੰਦਰ ਪਾਲ ਸੋਨੂੰ, ਜੰਗ ਬਹਾਦਰ ਸਿੰਘ ,ਮੇਜਰ ਸਿੰਘ, ਅਸ਼ਵਨੀ ਸ਼ਰਮਾ , ਰਘਬੀਰ ਬੱਲ, ਧਰਮਿੰਦਰ ਸਿੰਘ ਠਾਕਰੇ, ਕਮਲ ਕੁਮਾਰ ਆਦਿ ਆਗੂ ਹਾਜ਼ਰ ਸਨ।
ਐਨ ਡੀ ਤਿਵਾੜੀ
7973689591