featured

ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਹਲਕਾ ਵਿਧਾਇਕ ਸ.ਕੁਲਵੰਤ ਸਿੰਘ ਨੂੰ ਮੀਟਿੰਗ ਕਰ ਕੇ ਦਿੱਤਾ।

ਐਸ ਏ ਐਸ ਨਗਰ ,17 ਜੂਨ ( monty Singh)ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ’ ਦੇ ਸੱਦੇ ਤੇ ਜਿਲਾ ਮੋਹਾਲੀ ਦੇ ਹਲਕੇ ਖਰੜ ਤੋ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਮੋਹਾਲੀ ਦੇ ਹਲਕਾ ਵਿਧਾਇਕ ਸ.ਕੁਲਵੰਤ ਸਿੰਘ ਨੂੰ ਕਰਮ ਸਿੰਘ ਧਨੋਆ ,ਐਨ ਡੀ ਤਿਵਾੜੀ,ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਂਝੇ ਫਰੰਟ ਦਾ ਵਫ਼ਦ ਮਾਣਯੋਗ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਦੇਣ ਲਈ ਮਿਲਿਆ ਅਤੇ ਇਹਨਾਂ ਨੂੰ ਮੁਲਾਜ਼ਮ ਪੈਨਸ਼ਨਰਜ ਮੰਗਾ ਤੋ ਜਾਣੂ ਕਰਵਾਇਆ ਤਾਂ ਜੋ ਇਹ ਇਨ੍ਹਾਂ ਮੰਗਾ ਦੇ ਸੰਬੰਧ ਵਿਚ ਮੁੱਖ ਮੰਤਰੀ ਪੰਜਾਬ ਨਾਲ ਗਲਬਾਤ ਕਰਕੇ ਸਾਂਝੇ ਫਰੰਟ ਦੀ ਮੀਟਿੰਗ ਕਰਵਾ ਕੇ ਮੁਲਾਜਮ ਪੈਨਸਨਰਜ਼ ਵਰਗ ਨਾਲ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਗਈਆਂ ਸਨ ਕਿ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ, ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਆਊਟਸੋਰਸਿੰਗ ਮੁਲਾਜ਼ਮਾਂ ਨੂੰ ਵਿਭਾਗ ਵਿਚ ਲਿਆ ਜਾਵੇਗਾ।ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇਗੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਪੇਂਡੂ ਭੱਤਾ, ਸਫਰੀ ਭੱਤਾ ਅਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ ਸਾਰੇ ਭੱਤੇ ਅਤੇ ਏ.ਸੀ.ਪੀ. ਬਹਾਲ ਕੀਤੇ ਜਾਣਗੇ। ਪ੍ਰੰਤੂ ਇਹ ਸਾਰੇ ਮਾਮਲੇ ਅਜੇ ਤੱਕ ਜਿਉਂ ਦੇ ਤਿਉਂ ਖੜ੍ਹੇ ਹਨ, ਜਿਸ ਕਾਰਨ ਪੰਜਾਬ ਦੇ ਸਮੂਹ ਮੁਲਾਜ਼ਮ, ਪੈਨਸ਼ਨਰ, ਕੱਚੇ ਮੁਲਾਜ਼ਮ ,ਆਊਟਸੋਰਸਿੰਗ ਅਤੇ ਮਾਣਭੱਤਾ ਵਰਕਰ ਸਮਝਦੇ ਹਨ ਕਿ ਮੌਜੂਦਾ ਪੰਜਾਬ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮੁਲਾਜ਼ਮ ਵਿਰੋਧੀ ਸਰਕਾਰ ਹੈ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਹਲਕਾ ਮੋਹਾਲੀ ਦੇ ਵਿਧਾਇਕ ਸ.ਕੁਲਵੰਤ ਸਿੰਘ ਵਲੋ ਇਹਨਾਂ ਮੁਲਾਜ਼ਮ ਪੈਨਸ਼ਨਰਜ਼ ਮੰਗਾ ਤੇ ਮੁੱਖ ਮੰਤਰੀ ਪੰਜਾਬ ਨਾਲ ਇਹਨਾਂ ਮੰਗਾ ਤੇ ਗਲਬਾਤ ਕਰਨ ਦਾ ਪੂਰਾ ਭਰੋਸਾ ਦਵਾਇਆ ਗਿਆ। ਇਸ ਲਈ ਸਾਂਝੇ ਫਰੰਟ ਦੀ 23 ਜੂਨ ਨੂੰ ਵਿੱਤ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਨੂੰ ਅਮਲੀਜਾਮਾ ਪਹਿਨਾਂ ਕੇ ਮੁਲਾਜ਼ਮ ਪੈਨਸ਼ਨਰਜ ਸਾਂਝੇ ਫਰੰਟ ਦੀਆਂ ਮੰਗ ਪੱਤਰ ਵਿੱਚ ਦਰਜ ਮੰਗਾ ਦਾ ਜਲਦ ਨਿਪਟਾਰਾ ਕਰਨ ਲਈ ਆਪ ਪਹੁੰਚ ਕਰਨਗੇ।ਇਸ ਮੌਕੇ ਸੁਰਜੀਤ ਸਿੰਘ ਮੋਹਾਲੀ,ਗਿਆਨ ਸਿੰਘ ਬਡਹੇੜੀ ,ਸੰਤੋਸ਼ ਸਿੰਘ ਬੈਨੀਪਾਲ,ਬਾਬੂ ਸਿਂਘ ਧੰਮੋਰ,ਸਰਬਜੀਤ ਸਿੰਘ,ਬਲਵੀਰ ਸਿੰਘ ਧਾਨੀਆ,ਜਸਵੰਤ ਸਿੰਘ,

,ਹਨੂਮਾਨ , ਕਮਲੇਸ਼ ,ਹਰਦਿਆਲ ਚੰਦ ਬਡਬਰ,ਕੁਲਵਿੰਦਰ ਸਿੰਘ ,ਅਜਮੇਰ ਸਿੰਘ ਲੌਗੀਆ ਮੌਜੂਦ ਸਨ

ਐਨ ਡੀ ਤਿਵਾੜੀ

7973689591