ਜੀਟੀਯੂ (ਵਿਗਿਆਨਿਕ ) ਵੱਲੋਂ ਸਾਂਝੇ ਅਧਿਆਪਕ ਮੋਰਚੇ ਦੇ ਅਧਿਆਪਕ ਦਿਵਸ ਦੇ ਐਕਸ਼ਨਾਂ ਵਿੱਚ ਪੂਰੀ ਤਰਾਂ ਡੱਟਣ ਦਾ ਸੱਦਾ ।
ਐਸ ਏ ਐਸ ਨਗਰ,2 ਸਤੰਬਰ(ਚਰਜੀਤ ਸਿੰਘ ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ 5 ਸਤੰਬਰ ਅਧਿਆਪਕ ਦਿਵਸ ਮੌਕੇ ਸਮੂਹ ਅਧਿਆਪਕ ਵਰਗ ਵੱਲੋਂ ਸਕੂਲ ਪੱਧਰ ਤੇ ਕਾਲੇ ਬਿੱਲੇ ਲਾ ਕੇ ਅਧਿਆਪਕ ਵਿਰੋਧੀ ਫੈਸਲਿਆਂ ਦੀ ਪੰਡ ਫੂਕਣ ਦੇ ਸੰਬੰਧ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ )ਦੀ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਪ੍ਰਧਾਨਗੀ ਵਿੱਚ ਹੋਈ ।ਸੂਬਾ ਜਨਰਲ ਸਕੱਤਰ ਤੇ ਸਾਂਝੇ ਮੋਰਚੇ ਦੇ ਕਨਵੀਨਰ ਸੁਰਿੰਦਰ ਕੰਬੋਜ ਵੱਲੋਂ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਿਰੋਧੀ ਪੱਤਰਾਂ ਦੇ ਸੰਬੰਧ ਵਿੱਚ ਪੂਰਾ ਏਜੰਡਾ ਰੱਖਿਆ ਗਿਆ ਜਿਸ ਵਿੱਚ ਸਮੂਹ ਸਟੇਟ ਕਮੇਟੀ ਮੈਂਬਰਾਂ ਵੱਲੋਂ ਪੂਰਾ ਸਮਰਥਨ ਕਰਦੇ ਹੋਏ ਸਰਕਾਰ ਦੇ ਝੂਠੇ ਲਾਰਿਆ ਦੀ ਪੰਡ ਅਧਿਆਪਕ ਦਿਵਸ ਮੌਕੇ ਕਾਲੇ ਬਿੱਲੇ ਲਾ ਕੇ ਫੂਕਣ ਦਾ ਸਾਂਝੇ ਮੋਰਚੇ ਦੇ ਐਕਸ਼ਨ ਦੀ ਜੀਟੀਯੂ (ਵਿਗਿਆਨਿਕ ) ਵੱਲੋਂ ਪੂਰਾ ਸਮਰਥਨ ਕੀਤਾ ਗਿਆ ਤੇ ਸਮੂਹ ਸਕੂਲਾਂ ਵਿੱਚ ਇਸ ਐਕਸਨ ਨੂੰ ਕਾਮਯਾਬ ਕਰਨ ਲਈ ਜਿਲਾ/ਬਲਾਕ ਪੱਧਰ ਤੇ ਮੀਟਿੰਗਾਂ ਕਰਕੇ ਇਸ ਰੋਸ ਨੂੰ ਸਕੂਲ ਪੱਧਰ ਤੇ ਕਾਮਯਾਬ ਕਰਨ ਦਾ ਹੋਕਾ ਦਿੱਤਾ ਗਿਆ ।ਜਿੱਥੇ ਸਰਕਾਰ ਮੁਲਾਜਮਾਂ ਦਾ 200 ਰੁਪਏ ਡਵੈਲਪਮੈਟ ਟੈਕਸ ਲਗਾਤਾਰ ਕੱਟ ਰਹੀ ਹੈ ਉੱਥੇ ਪੇਂਡੂ ਭੱਤੇ ਸਮੇਤ ਬਹੁਤ ਸਾਰੇ ਭੱਤੇ ਬੰਦ ਕਰ ਦਿੱਤੇ ਹਨ।ਅਧਿਆਪਕਾਂ ਦੀ ਪਰਮੋਸ਼ਨਾ ਦਾ ਚੈਨਲ ਬੰਦ ਪਿਆ ਹੈ।ਅਗਲੀ ਪਰਮੋਸ਼ਨਾਂ ਲਈ ਟੈਸਟ ਰੱਖ ਦਿੱਤੇ ਹਨ,ਪਿਛਲੇ ਬਕਾਏ ਅਤੇ ਡੀਏ ਜਾਰੀ ਨਹੀਂ ਕੀਤਾ ਜਾ ਰਿਹਾ ਹੈ।ਬੱਚਿਆਂ ਦੀਆਂ ਇਸ ਸ਼ੈਸ਼ਨ ਦੀਆ ਪੂਰੀਆਂ ਕਿਤਾਬਾਂ ਅਜੇ ਤੱਕ ਨਹੀਂ ਆਈਆਂ ਹਨ।ਸਕੂਲਾਂ ਵਿੱਚ ਨਿੱਤ ਨਵੇ ਡਾਕ ਦੇ ਫ਼ਰਮਾਨ ਵਿੱਚ ਅਧਿਆਪਕ ਉਲਝੇ ਪਏ ਹਨ।ਬਹੁਤ ਸਾਰੇ ਅਧਿਆਪਕਾਂ ਨੂੰ ਗ਼ੈਰ ਵਿਦਿੱਅਕ ਕਾਰਜਾਂ ਵਿੱਚ ਉਲਝਾਇਆ ਪਿਆ ਏ ।ਬਹੁਤ ਸਕੂਲ ਅਧਿਆਪਕਾਂ ਦੀ ਵੋਟਾਂ ਵਿੱਚ ਡਿਊਟੀ ਲਗਾਈ ਹੋਈ ਹੈ ਜੋ ਘਰ ਘਰ ਅਧਾਰ ਕਾਰਡ ਨਾਲ ਵੋਟ ਕਾਰਡਾਂ ਨੂੰ ਲਿੰਕ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਜਿੱਥੇ ਮੁਲਾਜ਼ਮਾਂ ਦੀ ਡੀਏ ਤੇ ਬਕਾਇਆ ਦੱਬੀ ਬੈਠੀ ਹੈ ਉੱਥੇ ਮੂੰਹ-ਜ਼ਬਾਨੀ ਹੁਕਮਾਂ ਨਾਲ ਗਰੁਪ ਏ ਬੀ ਸੀ ਮੁਲਾਜ਼ਮਾਂ ਦੀ ਤਨਖ਼ਾਹਾਂ ਵੀ ਰੋਕ ਦਿੱਤੀਆ ਗਈਆਂ ਹਨ । ਜਦੋਂ ਕਿ ਅੱਗੇ ਤਿੰਨ ਚਾਰ ਸਤੰਬਰ ਨੂੰ ਸਨੀਵਾਰ ਐਤਵਾਰ ਹੋਣ ਕਾਰਨ ਤਨਖਾਹਾਂ ਦੇਣ ਵਿੱਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ।ਜਿਸ ਕਾਰਨ ਆਰਥਿਕ ਤੌਰ ਤੇ ਮੁਲਾਜ਼ਮ ਵਰਗ ਨੂੰ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਣਾ ਹੈ।ਇਸ ਮੌਕੇ ਬਿਕਰਮਜੀਤ ਸਿੰਘ ਸ਼ਾਹ ਅੰਮ੍ਰਿਤਸਰ ,ਕੰਵਲਜੀਤ ਸੰਗੋਵਾਲ ਜਲੰਧਰ,ਜਤਿੰਦਰ ਸਿੰਘ ਸੋਨੀ ਹੁਸ਼ਿਆਰਪੁਰ ,ਗੁਰਜੀਤ ਸਿੰਘ ਮੋਹਾਲੀ,ਐਨ ਡੀ ਤਿਵਾੜੀ,ਪ੍ਰਗਟ ਸਿੰਘ ਜੰਬਰ ਸ੍ਰੀ ਮੁਕਤਸਰ ਸਾਹਿਬ,ਸੁੱਚਾ ਸਿੰਘ ਚਾਹਲ ਰੋਪੜ,ਸੋਮ ਸਿੰਘ ਗੁਰਦਾਸਪੁਰ,ਜਗਦੀਪ ਸਿੰਘ ਜੌਹਲ ,ਇਤਬਾਰ ਸਿੰਘ ਲੁਧਿਆਣਾ ,ਲਾਲ ਚੰਦ ਨਵਾਂ ਸ਼ਹਿਰ,ਜਗਤਾਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ,ਜਰਨੈਲ ਸਿੰਘ ਜੰਡਾਲੀ,ਰਘਬੀਰ ਸਿੰਘ ਪਟਿਆਲ਼ਾ ,ਜੰਗ ਬਹਾਦਰ ਸਿੰਘ ਫਰੀਦਕੋਟ ਵੱਲੋਂ ਅਧਿਆਪਕ ਦਿਵਸ ਤੇ ਸਕੂਲ ਪੱਧਰ ਤੇ ਕਾਲਾ ਦਿਨ ਮਨਾਉਣ ਲਈ ਸਮੂਹ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਤੇ ਬੱਚਿਆਂ ਦੀ ਸਿੱਖਿਆ ਬਚਾਉਣ ਲਈ ਡੱਟ ਕੇ ਪਹਿਰਾ ਦੇਣ ਦਾ ਹੋਕਾ ਦਿੱਤਾ।
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591