ਅਧਿਆਪਕ ਮਸਲਿਆਂ ਤੇ ਜੀਟੀਯੂ (ਵਿਗਿਆਨਿਕ ) ਦੀ ਮਹੀਨੇਵਾਰ ਮੀਟਿੰਗ।

ਐਸ ਏ ਐਸ ਨਗਰ,06 ਜੁਲਾਈ(ਅਮ੍ਰਿਤਪਾਲ ਸਿੰਘ ਸਫਰੀ    )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ ) ਜ਼ਿਲ੍ਹਾ ਐਸ ਏ ਐਸ ਨਗਰ ਦੀ ਮੀਟਿੰਗ ਰੋਜ਼ ਗਾਰਡਨ ਥਰੀ ਬੀ ਵਨ ਵਿਖੇ ਜਿਲਾ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਹੋਈ।ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਜੰਥੇਬੰਦੀ ਦੀ ਮਹੀਨੇਵਾਰ ਮੀਟਿੰਗ ਵਿੱਚ ਮੋਹਾਲੀ ਜਿਲੇ ਦੇ ਅਧਿਆਪਕਾਂ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਇਹਨਾਂ ਮਸਲਿਆਂ ਤੇ ਜਿਲ੍ਹਾ ਸਿਖਿਆ ਅਫਸਰ/ਬੀਪੀਈਓ ਨਾਲ ਮੀਟਿੰਗਾਂ ਕਰਕੇ ਅਧਿਆਪਕਾਂ ਦੇ ਰਹਿੰਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ।ਵਿੱਤ ਸਕੱਤਰ ਗੁਰਸੇਵਕ ਸਿੰਘ ਨੇ ਦੱਸਿਆ ਕਿ 6 ਵੇਂ ਪੇਅ ਕਮਿਸ਼ਨ ਦੇ ਅਧਿਆਪਕਾਂ ਦੇ ਰਹਿੰਦੇ ਬਕਾਏ ਜਲਦ ਦੁਆਉਣ ਲਈ ਬੀਪੀਈਓ/ਜਿਲਾ ਸਿੱਖਿਆ ਅਫਸਰ ਸਾਹਿਬਾਨਾਂ ਨਾਲ ਜੰਥੇਬੰਦੀ ਦੀ ਪੜਾਅਵਾਰ ਮੀਟਿੰਗਾਂ ਕਰਵਾ ਕੇ ਜਾਰੀ ਕਰਵਾਇਆ ਜਾਵੇਗਾ।ਜਿਲੇ ਵਿੱਚ ਪ੍ਰਾਇਮਰੀ ਦੇ ਬਹੁਤ ਸਕੂਲਾਂ ਵਿੱਚ ਹੈੱਡਟੀਚਰਾ ਦੀਆਂ ਪੋਸਟਾਂ ਬੱਚਿਆਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਖਤਮ ਕਰ ਦਿੱਤੀਆਂ ਗਈਆਂ ਹਨ।ਉਹਨਾਂ ਨੂੰ ਬਹਾਲ ਕਰਵਾਉਣ ਲਈ,ਐਨ ਐਸ਼ ਕਯੂ ਐਫ ਦੇ ਮੋਹਾਲੀ ਦੇ ਕੇਸ ਸਮੇਤ ਬਹੁਤ ਸਾਰੇ ਮੁਲਾਜ਼ਮਾਂ ਦੇ ਮੈਡੀਕਲ ਪੈਡਿੰਗ ਬਿੱਲ,ਅਧਿਆਪਕਾਂ ਦੇ ਕਿਸੇ ਨਾ ਕਿਸੇ ਕਾਰਜ ਦੇ ਬਕਾਏ ਰਹਿੰਦੇ ਹਨ ਦੀ ਪੂਰਤੀ ਲਈ ਪੜਾਅਵਾਰ ਮੀਟਿੰਗਾਂ ਕਰਵਾਕੇ ਹਰ ਮਹੀਨੇ,ਮਹੀਨੇਵਾਰ ਮੀਟਿੰਗ ਕਰਕੇ ਅਧਿਆਪਕਾਂ ਦੇ ਮਸਲਿਆਂ ਹੱਲ ਕਰਵਾਏ ਜਾਣਗੇ।ਇਸ ਮੌਕੇ ਰਣਜੀਤ ਸਿੰਘ ਰਬਾਬੀ,ਗੁਰਸ਼ਰਨ ਸਿੰਘ,ਗੁਰਮੀਤ ਸਿੰਘ ਖ਼ਾਲਸਾ ,ਅਧਿਆਤਮ ਪ੍ਰਕਾਸ਼,ਧਰਮਿੰਦਰ ਠਾਕਰੇ,ਅਵਨੀਸ਼ ਕਲਿਆਣ,ਕਮਲ ਕੁਮਾਰ ,ਅਨੀਸ਼ ਕੁਮਾਰ,ਮਲਕੀਤ ਸਿੰਘ,ਮੈਡਮ ਸੀਮਾ ਹਾਜ਼ਰ ਸਨ।

ਐਨ ਡੀ ਤਿਵਾੜੀ

ਸੰਪਰਕ ਨੰਬਰ 7973689591