ਮਾਂ ਤੋਂ ਬਾਅਦ ਧੀ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂਅ , ਆਸਟ੍ਰੇਲੀਅਨ ਏਅਰ ਫੋਰਸ ‘ ਚ ਭਰਤੀ।
ਸ੍ਰੀ ਮੁਕਤਸਰ ਸਾਹਿਬ ਦੀ ਖ਼ੁਸ਼ਰੂਪ ਕੌਰ ਸੰਧੂ ਨੂੰ ਰਾਇਲ ਆਸਟ੍ਰੇਲੀਅਨ ਏਅਰ ਫੋਰਸ ( RAAF ) ਵਿਚ ਬਤੌਰ ਅਧਿਕਾਰੀ ਭਰਤੀ ਹੋਈ ਹੈ । ਸ੍ਰੀ ਮੁਕਤਸਰ ਸਾਹਿਬ ( Muktsar News ) ਦੇ ਵਾਸੀ ਰੂਪ ਸਿੰਘ ਸੰਧੂ ਦੀ ਧੀ ਦੀ ਇਹ ਮਾਣਮੱਤੀ ਪ੍ਰਾਪਤੀ ਹੈ । ਦੱਸ ਦੇਈਏ ਕਿ ਖੁਸ਼ਰੂਪ ਦੀ ਮਾਤਾ ਮਨਜੀਤ ਕੌਰ ਪਤਨੀ ਰੂਪ ਸਿੰਘ ਵੀ ਆਸਟ੍ਰੇਲੀਆਈ ਏਅਰ ਫੋਰਸ ( Australian Air Force ) ਵਿਚ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ । ਪੰਜਾਬ ਦੀਆਂ ਇਹ ਪਹਿਲੀਆਂ ਮਾਂ ਤੇ ਧੀ ਹੋਣਗੀਆਂ , ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਏਅਰ ਫੋਰਸ ਵਿਚ ਅਧਿਕਾਰੀ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ । ਖ਼ੁਸ਼ਰੂਪ ਕੌਰ ਸੰਧੂ ਦੇ ਮਾਮਾ ਗੁਰਸਾਹਬ ਸਿੰਘ ਸੰਧੂ ਪੁੱਤਰ ਸਵ : ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਭੈਣ ਮਨਜੀਤ ਕੌਰ ਪਤਨੀ ਰੂਪ ਸਿੰਘ ਵਾਸੀ | ਮੁਕਤਸਰ ਸਾਹਿਬ 2009 ਵਿਚ ਆਸਟ੍ਰੇਲੀਆ ਗਏ ਸਨ ਅਤੇ ਦਸੰਬਰ 2017 ਵਿਚ ਉਨ੍ਹਾਂ ਦੀ ਰਾਇਲ ਆਸਟ੍ਰੇਲੀਅਨ ਏਅਰ ਫੋਰਸ ( ਰਾਫ਼ ) ਵਿਚ ਅਧਿਕਾਰੀ ਵਜੋਂ ਨਿਯੁਕਤੀ ਹੋਈ ਸੀ ।