ਮਲੇਰੀਆ ਜਾਗਰੂਕਤਾ ਹਫਤਾ 18 ਅਪੈ੍ਲ ਤੋ ,25 ਅਪੈ੍ਲ ਤੱਕ ਮਨਾਇਆ ਜਾ ਰਿਹਾ ਹੈ ਐਸ਼ ਐਮੋ ਡਾ ਸੁਧੀਰ ਅਰੋੜਾ।

ਜੰਡਿੰਆਲ਼ਾ ਗੁਰੂ 19 ਅਪੈ੍ਲ (ਨਿਰਮਲ ਸਿੰਘ ਮੱਲ਼ੀੁ)

ਸਿਵਲ ਸਰਜਨ ਤਰਨ ਤਾਰਨ ਡਾ ਰੇਨੂ ਭਾਟੀਆ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐਸ ਐਮ ਓ ਡਾ ਸੁਧੀਰ ਅਰੋੜਾ ਅਤੇ ਜ਼ਿਲਾ ਮਲੇਰੀਆ ਅਫਸਰ ਡਾ ਨੇਹਾ ਅਗਰਵਾਲ ਦੀ ਅਗਵਾਈ ਹੇਠ ਮਲੇਰੀਆ ਜਾਗਰੂਕਤਾ ਹਫਤਾ ਮੁਹਿੰਮ ਸਬੰਧੀ ਜੋ 18 ਅਪ੍ਰੈਲ ਤੋਂ 25 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਵਿਚ ਅੱਜ ਤਰਨ ਤਾਰਨ ਸਹਿਰ ਵਿੱਚ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਦੋਵੇਂ ਅਸਿਸਟੈਂਟ ਮਲੇਰੀਆ ਅਫਸਰ ਵਿਰਸਾ ਸਿੰਘ ਪੰਨੂ ਅਤੇ ਕੰਵਲ ਬਲਰਾਜ ਸਿੰਘ ਪੱਖੋਕੇ,ਹੈਲਥ ਸੁਪਰਵਾਈਜ਼ਰ ਗੁਰਬਖਸ਼ ਸਿੰਘ ਔਲਖ,ਭੁਪਿੰਦਰ ਸਿੰਘ ਤਰਨ ਤਾਰਨ ਆਦਿ ਨੇ ਤਰਨ ਤਾਰਨ ਸ਼ਹਿਰ ਦੇ ਪੁਰਾਣੇ ਟਾਇਰਾਂ ਵਾਲੀਆਂ ਦੁਕਾਨਾਂ, ਗੱਡੀਆਂ ਦੀ ਧਵਾਈ ਕਰਨ ਵਾਲੀਆਂ ਦੁਕਾਨਾਂ ਅਤੇ ਘਰਾਂ ਵਿੱਚ ਜਾਣਕਾਰੀ ਦੇਣ ਸਮੇਂ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਸਬੰਧੀ ਦੱਸਿਆ ਕਿ ਵਾਧੂ ਪਏ ਟਾਇਰ ਆਦਿ ਢੱਕਕੇ ਜਾਂ ਛੱਤ ਹੇਠ ਰੱਖਣ ਨਾਲ ਮੀਂਹ ਦਾ ਜਾਂ ਹੋਰ ਪਾਣੀ ਨਹੀਂ ਖੜਦਾ,ਇਸ ਕਰਕੇ ਮੱਛਰ ਦੀ ਪੈਦਾਇਸ਼ ਨਹੀਂ ਹੁੰਦੀ। ਗੱਡੀਆਂ ਦੀ ਧਵਾਈ ਵਾਲੇ ਸਰਵਸ ਸਟੇਸ਼ਨ ਵਾਲਿਆਂ ਨੂੰ ਦੱਸਿਆ ਕਿ ਪਾਣੀ ਦਾ ਨਿਪਟਾਰਾ ਠੀਕ ਤਰਾਂ ਕੀਤਾ ਜਾਵੇ,ਘਰਾਂ ਵਾਲਿਆਂ ਨੂੰ ਦੱਸਿਆ ਕੂਲਰ ਹਫਤੇ ਬਾਅਦ ਜਰੂਰ ਸੁਕਾਏ ਜਾਣ ,ਫਰਿੱਜ ਦੀ ਹੇਠਲੀ ਵਾਧੂ ਪਾਣੀ ਵਾਲੀ ਟਰੇਅ ਸੁਕਾਅ ਕੇ ਲਾਈ ਜਾਵੇ,ਹੋ ਸਕੇ ਤਾਂ ਕੁੱਝ ਸਮੇਂ ਬਾਅਦ ਫਰਨਾਇਲ ਦੀ ਗੋਲੀ ਪੀਸਕੇ ਉਸਦੀ ਹੇਠਲੀ ਵਾਧੂ ਪਾਣੀ ਵਾਲੀ ਟਰੇਅ ਵਿੱਚ ਪਾ ਦਿਓ ਜਿਸ ਨਾਲ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ।