Global

ਰੂਸ ਨੇ ਆਰਜ਼ੀ ਜੰਗਬੰਦੀ ਦੀ ਆੜ ਹੇਠ ਹਮਲੇ ਜਾਰੀ ਰੱਖੇ: ਜ਼ੇਲੈਂਸਕੀ

ਕੀਵ-: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਦੇ ਰਾਸ਼ਟਰਪਤੀ ’ਤੇ ਈਸਟਰ ਜੰਗਬੰਦੀ ਦੇ ਨਾਂ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰੂਸ ਨੇ ਇਸ ਜੰਗਬੰਦੀ ਦੀ ਆੜ ਹੇਠ ਹਮਲੇ ਜਾਰੀ ਰੱਖੇ ਹਨ ਜਦਕਿ ਰੂਸ ਦੇ ਰਾਸ਼ਟਰਪਤੀ ਨੇ ਈਸਟਰ ਮੌਕੇ ਝੂਠੀ ਦਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਯੂਕਰੇਨ ਵਿਚ ਇਕਪਾਸੜ ਅਸਥਾਈ ਜੰਗਬੰਦੀ ਦੇ ਐਲਾਨ ਤੋਂ ਬਾਅਦ ਮਾਸਕੋ ਨੇ ਸਾਰੀ ਰਾਤ ਹਮਲੇ ਜਾਰੀ ਰੱਖੇ। ਜ਼ੇਲੈਂਸਕੀ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਰੂਸੀ ਫੌਜ ਜੰਗਬੰਦੀ ਦਾ ਆਮ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਪਰ ਉਹ ਅਜਿਹਾ ਨਹੀਂ ਕਰ ਰਿਹਾ।