ਚਾਰ ਜ਼ਿਲ੍ਹਿਆਂ ਵਿੱਚੋਂ 693 ਮੁਲਜ਼ਮ ਨਸ਼ੀਲੇ ਪਦਾਰਥਾਂ ਸਣੇ ਕਾਬੂ
ਪਟਿਆਲਾ-ਪਟਿਆਲਾ ਰੇਂਜ ਦੇ ਅਧੀਨ ਆਉਂਦੇ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਪਹਿਲੀ ਜਨਵਰੀ ਤੋਂ ਹੁਣ ਤੱਕ ਦੇ 100 ਦਿਨਾਂ ’ਚ 693 ਮੁਲਜ਼ਮਾਂ ਖਿਲਾਫ਼ ਨਸ਼ਾ ਤਸਕਰੀ ਦੇ 484 ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ 21.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਕੀਤੇ ਗਏ ਬਾਕੀ ਨਸ਼ੀਲੇ ਪਦਾਰਥਾਂ ’ਚ 3.6 ਕਿੱਲੋ ਸਮੈਕ, 2525 ਕਿੱਲੋ ਭੁੱਕੀ, 17.5 ਕਿੱਲੋ ਅਫ਼ੀਮ, 83 ਕਿੱਲੋ ਸੁਲਫ਼ਾ, ਗਾਂਜਾ, 13,3,400 ਨਸ਼ੀਲੀਆਂ ਗੋਲੀਆਂ ਅਤੇੇ ਕੈਪਸੂਲ ਅਤੇ 15,18,740 ਰੁਪਏ ਡਰੱਗ ਮਨੀ ਜ਼ਬਤ ਕੀਤੀ ਗਈ ਹੈ।