ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਟਰੇਨ ‘ਚ ਲੱਗੀ ਭਿਆਨਕ ਅੱਗ
ਮਦੁਰੈ-ਤਾਮਿਲਨਾਡੂ ‘ਚ ਮਦੁਰਾਈ ਟਰੇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਦੁਰਾਈ ਸਟੇਸ਼ਨ ‘ਤੇ ਖੜ੍ਹੀ ਟਰੇਨ ਦੇ ਡੱਬੇ ਨੂੰ ਅੱਗ ਲੱਗ ਗਈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਦੱਖਣੀ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਰੇਲ ਗੱਡੀ ਦੇ ਇੱਕ ਯਾਤਰੀ ਡੱਬੇ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਜ਼ਖਮੀ ਹੋ ਗਏ ਹਨ
ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 5.15 ਵਜੇ ਮਦੁਰਾਈ ਯਾਰਡ ‘ਚ ਪੁਨਾਲੂਰ-ਮਦੁਰਾਈ ਐਕਸਪ੍ਰੈੱਸ ਦੇ ਇਕ ਨਿੱਜੀ ਕੋਚ ‘ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਹੋਰ ਡੱਬਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਦੱਖਣੀ ਰੇਲਵੇ ਨੇ ਟਰੇਨ ‘ਚ ਅੱਗ ਲੱਗਣ ਦਾ ਖੁਲਾਸਾ ਕੀਤਾ ਹੈ। ਰੇਲਵੇ ਮੁਤਾਬਕ ਅੱਗ ਯਾਤਰੀਆਂ ਵੱਲੋਂ ਗੁਪਤ ਤਰੀਕੇ ਨਾਲ ਲਿਜਾਏ ਜਾ ਰਹੇ ਗੈਸ ਸਿਲੰਡਰ ਕਾਰਨ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਗੈਸ ਸਿਲੰਡਰ ਦੀ ਨਿੱਜੀ ਪਾਰਟੀ ਕੋਚ ਵਿੱਚ “ਗੈਰ-ਕਾਨੂੰਨੀ ਤੌਰ ‘ਤੇ ਤਸਕਰੀ” ਕੀਤੀ ਗਈ ਸੀ।