ਮਲੇਸ਼ੀਆ ਵਿੱਚ ਗੈਸ ਪਾਈਪਲਾਈਨ ਨੂੰ ਅੱਗ, 63 ਜ਼ਖ਼ਮੀ
ਕੁਆਲਾਲੰਪੁਰ-ਮਲੇਸ਼ੀਆ ਦੇ ਹਸਪਤਾਲਾਂ ਵਿੱਚ ਸਰਕਾਰੀ ਊਰਜਾ ਫਰਮ ਪੈਟ੍ਰੋਨਾਸ ਵੱਲੋਂ ਚਲਾਈ ਜਾ ਰਹੀ ਗੈਸ ਪਾਈਪਲਾਈਨ ਵਿੱਚ ਅੱਗ ਲੱਗ ਗਈ ਜਿਸ ਕਾਰਨ 63 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਜਾਰੀ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਅੱਗ ਮੰਗਲਵਾਰ ਸਵੇਰੇ ਰਾਜਧਾਨੀ ਕੁਆਲਾਲੰਪੁਰ ਦੇ ਬਾਹਰਵਾਰ ਸੇਲਾਂਗੋਰ ਸੂਬੇ ਦੇ ਪੁਚੋਂਗ ਕਸਬੇ ਵਿੱਚ ਸ਼ੁਰੂ ਹੋਈ ਅਤੇ ਹਸਪਤਾਲਾਂ ਵਿੱਚ ਲਿਜਾਏ ਗਏ ਲੋਕਾਂ ਦੇ ਝੁਲਸਣ, ਸਾਹ ਲੈਣ ਵਿੱਚ ਤਕਲੀਫ ਜਾਂ ਹੋਰ ਸਮੱਸਿਆਵਾਂ ਆਈਆਂ ਸਨ।
ਪੈਟ੍ਰੋਨਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਈਪਲਾਈਨ ਨੂੰ ਵੱਖ ਕਰ ਦਿੱਤਾ ਗਿਆ ਸੀ। ਫਾਇਰ ਵਿਭਾਗ ਨੇ ਕਿਹਾ ਕਿ ਫਰਮ ਨੇ 500 ਮੀਟਰ (1,640 ਫੁੱਟ) ਲੰਬੀ ਪਾਈਪਲਾਈਨ ਦਾ ਵਾਲਵ ਬੰਦ ਕਰ ਦਿੱਤਾ ਹੈ ਅਤੇ ਇਸ ਖੇਤਰ ਦੇ 49 ਘਰ ਪ੍ਰਭਾਵਿਤ ਹੋਏ ਹਨ। ਹਾਲੇ ਤਕ ਕਿਸੇ ਦੀ ਮੌਤ ਹੋਣ ਦੀ ਰਿਪੋਰਟ ਨਹੀਂ ਹੈ।
