Punjab

ਪੁਲੀਸ ਨਾਕੇ ਤੋਂ ਭੱਜਣ ਦੌਰਾਨ ਦੋ ਕਾਬੂ, ਗੋਲੀ ਲੱਗਣ ਕਾਰਨ ਇਕ ਜ਼ਖਮੀ

ਰੂੜੇਕੇਕਲਾਂ –ਪੁਲੀਸ ਪਾਰਟੀ ਵੱਲੋਂ ਇਥੇ ਲਗਾਏ ਗਏ ਇਕ ਨਾਕੇ ਤੋਂ ਭੱਜਣ ਮੌਕੇ ਹੋਈ ਗੋਲੀਬਾਰੀ ਦੌਰਾਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਅਤੇ ਸੀਆਈਏ ਦੀ ਟੀਮ ਵੱਲੋਂ ਟਰਾਈਡੈਂਟ ਫੈਕਟਰੀ ਨੇੜੇ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਮਾਨਸਾ ਸਾਈਡ ਤੋ ਇਕ ਗੱਡੀ ਆਈ ਨੂੰ ਪੁਲੀਸ ਪਾਰਟੀ ਵੱਲੋ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀਆਂ ਵੱਲੋਂ ਗੱਡੀ ਅੱਗੇ ਜਾ ਕੇ ਕੱਚੇ ਰਸਤੇ ਵਿੱਚ ਰੋਕ ਫਾਇਰਿੰਗ ਸੁਰੂ ਕਰ ਦਿੱਤੀ ਗਈ। ਇਸ ’ਤੇ ਜਵਾਬੀ ਕਾਰਵਾਈ ਕਰਦੇ ਪੁਲੀਸ ਨੇ ਫਾਇਰਿੰਗ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀ ਦੇ ਗੋਲੀ ਪੈਰ ਵਿਚ ਲੱਗੀ ਤੇ ਦੋਵਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।