ਵਿਸ਼ਨੂੰ ਸਰਵਨਨ ਸੇਲਿੰਗ ਵਿਸ਼ਵ ਰੈਂਕਿੰਗ ’ਚ 13ਵੇਂ ਸਥਾਨ ’ਤੇ
ਨਵੀਂ ਦਿੱਲੀ-ਭਾਰਤ ਦੇ ਵਿਸ਼ਨੂੰ ਸਰਵਨਨ ਨੇ ਵਿਸ਼ਵ ਸੇਲਿੰਗ ਰੈਂਕਿੰਗ ’ਚ 13ਵਾਂ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਉਹ ਇਹ ਦਰਜਾ ਹਾਸਲ ਕਰਨ ਵਾਲੇ ਸਿਖਰਲੇ ਭਾਰਤੀ ਖਿਡਾਰੀ ਬਣ ਗਏ ਹਨ। ਹਾਂਗਜ਼ਾਊ ਏਸ਼ਿਆਈ ਖੇਡਾਂ ਦੇ ਪੁਰਸ਼ ਡਿੰਗੀ ਆਈਐੱਲਸੀਏ7 ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ 26 ਸਾਲ ਦੇ ਸਰਵਨਨ ਨੇ 776 ਅੰਕਾਂ ਨਾਲ ਕਰੀਅਰ ਦੀ ਸਰਬੋਤਮ 13ਵੀਂ ਰੈਂਕਿੰਗ ਹਾਸਲ ਕੀਤੀ ਹੈ। ਤਾਮਿਲਨਾਡੂ ਦੇ ਵਸਨੀਕ ਸੈਨਾ ਦੇ ਸਰਵਨਨ ਨੇ ਪੈਰਿਸ ਓਲੰਪਿਕਸ 2024 ’ਚ ਭਾਰਤ ਲਈ ਸੇਲਿੰਗ ’ਚ ਪਹਿਲਾ ਕੋਟਾ ਹਾਸਲ ਕੀਤਾ ਸੀ।