ਕ੍ਰਾਂਤੀਕਾਰੀ ਪ੍ਰੈਸ ਕਲੱਬ ਪੰਜਾਬ (ਰਜਿ.) ਦੀ ਅਹਿਮ ਮੀਟਿੰਗ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਸਫਰੀ ਦੇ ਪ੍ਰਧਾਨਗੀ ਹੇਠ ਹੋਈ।
ਜਲੰਧਰ, 1 ਜੁਲਾਈ (ਯੂਨੀਵਰਸ ਪਲੱਸ ਨਿਊਜ਼)- ਅੱਜ ਕ੍ਰਾਂਤੀਕਾਰੀ ਪ੍ਰੈਸ ਕਲੱਬ ਪੰਜਾਬ (ਰਜਿ.) ਦੀ ਅਹਿਮ ਮੀਟਿੰਗ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਸਫਰੀ ਦੇ ਪ੍ਰਧਾਨਗੀ ਹੇਠ ਕੱਲਬ ਦੇ ਦਫਤਰ ਵਿਚ ਹੋਈ। ਜਿਸ ਵਿਚ ਮੀਟਿੰਗ ਦਾ ਮੁੱਖ ਏਜੰਡਾ ਕਲੱਬ ਦੇ ਸਕੱਤਰ ਸ਼ੰਕਰ ਰਾਜਾ ਵੱਲੋ ਪੇਸ਼ ਕੀਤਾ ਗਿਆ ਜਿਸ ਵਿਚ ਕਲੱਬ ਦੀ ਮਜ਼ਬੂਤੀ ਅਤੇ ਵਿਸਥਾਰ ਲਈ ਚਰਚਾ ਕੀਤੀ ਗਈ। ਇਸ ਮੌਕੇ ਚੇਅਰਮੈਨ ਪੀ. ਸੀ. ਰਾਓਤ, ਵਾਈਸ ਚੇਅਰਮੈਨ ਨਵੀਨ ਕੋਹਲੀ ਵਾ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਵਿਸ਼ੇਸ਼ ਤੌਰ ਤੇ ਆਪਣੇ ਵਿਚਾਰ ਪੇਸ਼ ਕੀਤੇ ਕਿ ਕਿਸ ਤਰ੍ਹਾਂ ਕਲੱਬ ਦਾ ਹੋਰ ਵਿਸਤਾਰ ਕੀਤਾ ਜਾਵੇਗਾ ਤੇ ਇਸਨੂੰ ਮਜ਼ਬੂਤ ਕੀਤਾ ਜਾਵੇਗਾ। ਜਾਇੰਟ ਸੈਕਟਰੀ ਜਗੀਰ ਸਿੰਘ ਨੇ ਉਚੇਚੇ ਤੌਰ ਤੇ ਦੱਸਿਆ ਕਿ ਜੇਕਰ ਕਲੱਬ ਦੇ ਕਿਸੇ ਵੀ ਮੈਂਬਰ ਜਾਂ ਕਿਸੇ ਸਧਾਰਨ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸ਼ਾਨਿਕ ਜਾਂ ਪੁਲਿਸ ਜਾਂ ਕਿਸੇ ਸਰਕਾਰੀ ਵਿਭਾਗ ਨਾਲ ਕੋਈ ਸਮੱਸਿਆ ਆਉਂਦੀ ਹੈ ਕਲੱਬ ਉਸਦੀ ਮਦਦ ਲਈ ਹਮੇਸ਼ਾਂ ਤਿਆਰ ਬਰ ਤਿਆਰ ਹੈ। ਇਸ ਮੌਕੇ ਤੇ ਕੱਲਬ ਦੇ ਅਹੁਦੇਦਾਰ ਅਤੇ ਮੈਂਬਰ ਸਰਵਸ਼੍ਰੀ ਮਨੀਸ਼ ਹਿਰਾਨ, ਰਾਜ ਕੁਮਾਰ ਕੌਲ, ਮੋਂਟੀ ਸਿੰਘ, ਜਗਦੀਸ਼ ਕੁਮਾਰ ਵਾ ਹੋਰ ਸਾਰੇ ਮੈਂਬਰਾਨ ਹਾਜ਼ਰ ਸਨ।