featured

ਰਣਜੀਤ ਸਾਗਰ ਡੈਮ ਤੇ ਲੰਬੇ ਸਮੇਂ ਤੋਂ ਇੱਕੋ ਹੀ ਸੀਟ ਤੇ ਬੈਠੇ ਸੁਪਰਡੈਂਟ ਜਲਦ ਬਦਲੇ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਸਰਕਾਰੀ ਕਾਰੋਬਾਰ ਜਾ ।ਕਤ ਵੀ ਪਰੇਸ਼ਾਨੀ ਆਉਣ ਸਬੰਧੀ ਸਭ ਮਾਹੌਲ ਚੇਂਜ ਹੋ ਗਏ ਹਨ ਪਰ ਰਣਜੀਤ ਸਾਗਰ ਡੈਮ ਸ਼ਾਹਪੁਰਕੰਢੀ ਅੱਜ ਵੀ ਭ੍ਰਿਸ਼ਟਾਚਾਰੀ ਅਤੇ ਮਨ ਮਰਜੀਆਂ ਦੇ ਝੰਬੇਲੇ ‘ ਚ ਫਸਿਆ ਹੋਇਆ ਹੈ ਨਾ ਤਾਂ ਇੱਥੋਂ ਦੀ ਪੁਰਾਣੀ ਆਦਤੇ ਬਦਲੀ ਹੈ ਅਤੇ ਨਾ ਹੀ ਭ੍ਰਿਸ਼ਟਾਚਾਰੀ ਲੋਕ ਬਦਲੇ ਹਨ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਫੋਰਮੈਨ ਨੇ ਦੱਸਿਆ ਕਿ 25-25 ਸਾਲ ਤੋਂ ਇਕੋ ਹੀ ਸੀਟ ਤੇ ਬੈਠੇ ਹੋਏ ਸੁਪਰਡੈਂਟ ਮਨਮਰਜੀਆਂ ਕਰ ਰਹੇ ਹਨ ਅਤੇ ਸਿਆਣੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ । ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਲਾਨਾ ਇੰਗਰੀਮੈਂਟ ਬੈਨੀਫਿਟ ਜਨਵਰੀ ‘ ਚ ਮਿਲਣਾ ਸੀ ਪਰ ਸੁਪਰਡੈਂਟਾਂ ਦੀਆਂ ਮਨਮਰਜੀਆਂ ਚੱਲਣ ਕਰਕੇ ਉਨ੍ਹਾਂ ਨੂੰ ਬੈਨੀਫਿਟ ਨਹੀ ਮਿਲ ਸਕਿਆ ਅਤੇ ਉਨ੍ਹਾਂ ਦੀ ਇੱਕ ਸਾਲ ਤੋਂ ਛੁੱਟੀ ਕੀਤੀ ਹੋਈ ਅਪਲਾਈ ਮੁੱਖ ਸਕੱਤਰ ਪੰਜਾਬ ਨੂੰ ਸ਼ਿਕਾਇਤ ਕਰਨ ਤੇ ਮਨਜ਼ੂਰ ਕੀਤੀ ਗਈ ਹੈ ਪਰ ਇੱਥੋਂ ਦਾ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਮਨ ਮਰਜ਼ੀ ਕਰ ਰਹੇ ਸੁਪਰਡੈਂਟ ਦਿਖਾਈ ਨਹੀਂ ਦੇ ਰਹੇ । ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਵਿਸਬੁੱਕ ਕਲੀਅਰ ਨਹੀਂ ਕੀਤੀ ਜਾ ਰਹੀ ਮੁਲਾਜਮਾਂ ਦੀ ਮੰਗ ਹੈ ਕਿ ਲੰਬੇ ਸਮੇਂ ਤੋਂ ਇੱਕੋ ਸੀਟ ਤੇ ਬੈਠੇ ਹੋਏ ਮਨਮਰਜ਼ੀਆਂ ਕਰ ਰਹੇ ਸੁਪਰਡੈਂਟ ਜਲਦ ਬਦਲੇ ਜਾਣ । ਇਸ ਮੌਕੇ ‘ ਤੇ ਹੋਰ ਆਗੂ ਵੀ ਸ਼ਾਮਲ ਸਨ ।