featured

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਜਥੇਦਾਰ ਗਿਆਨੀ ਮੁਲਤਾਨ ਸਿੰਘ ਜੀ ਵਲੋਂ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਗਈ।ਇਸ ਸਮੇਂ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਸੰਗਤਾਂ ਵਲੋਂ ਦਸਤਾਰ ਭੇਂਟ ਕਰਕੇ ਅਤੇ ਸਿਰਪਾਉ ਬਖਸ਼ਿਸ਼ ਕਰਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਦੇ ਜੈਕਾਰਿਆਂ ਦੇ ਨਾਲ ਪ੍ਰਵਾਨਗੀ ਦਿੱਤੀ ਗਈ।

ਐਸ ਏ ਐਸ ਨਗਰ,24 ਜੂਨ( Monty singh)ਪੰਜਾਬ -ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ ਦਿੱਤੇ ਸੱਦੇ ਤੇ ਜਿਲਾ ਮੋਹਾਲੀ ਦੇ ਮੁਲਾਜ਼ਮ /ਪੈਨਸ਼ਨਰਜ ਵੱਲੋਂ ਸੂਬਾ ਕਨਵੀਨਰ ਕਰਮ ਸਿੰਘ ਧਨੋਆ ,ਬਾਜ ਸਿੰਘ ਖਹਿਰਾ,ਐਨ ਕੇ ਕਲਸੀ, ਜਗਦੀਸ ਸਿੰਘ ਸਰਾਓ,ਐਨ ਡੀ ਤਿਵਾੜੀ ਫੈਡਰੇਸ਼ਨ ਵਿਗਿਆਨਿਕ ,ਗੁਰਬਿੰਦਰ ਸਿੰਘ ਫੈਡਰੇਸ਼ਨ (ਰਾਣਾ)ਰਣਜੀਤ ਸਿੰਘ ਮਾਨ,ਸ਼ਾਮ ਲਾਲ ਸ਼ਰਮਾਂ ,ਸੁੱਚਾ ਸਿੰਘ ਕਲੌੜ,ਗੁਰਪਿਆਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਹਲਕਾ ਐਮ.ਐਲ.ਏ. ਕੁਲਵੰਤ ਸਿੰਘ ਦੇ ਦਫਤਰ ਸੈਕਟਰ 69 ਮੋਹਾਲੀ ਵਿਖੇ ਜਜ਼ੀਆ ਟੈਕਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵਲੋ 200 ਰੁਪਏ ਪਰ ਮਹੀਨਾ ਕੱਟਣ ਦਾ ਨੋਟੀਫਿਕੇਸ਼ਨ ਫੂਕ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ /ਪੈਨਸ਼ਨਰਜ ਨਾਲ ਮੀਟਿੰਗਾਂ ਕਰਨ ਤੋ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਅਤੇ ਲਗਾਤਾਰ ਮੁਲਾਜ਼ਮ ਪੈਨਸ਼ਨਰਜ ਵਿਰੋਧੀ ਫੈਸਲੇ ਲੈ ਰਹੇ ਹਨ ਜਿਸ ਸਦਰੰਭ ਵਿੱਚ ਪਹਿਲਾ ਪੈਨਸ਼ਨਰਜ ਨੂੰ ਛੇਵੇਂ ਪੇਅ ਕਮਿਸ਼ਨ ਵੱਲੋਂ ਦਿੱਤੇ ਗੁਣਾਂਕ ਵਿੱਚ ਰੱਗੜਾ ਲਾਇਆ ਗਿਆ ਅਤੇ 2:59 ਦੀ ਥਾਂ 2:45 ਦੇ ਕੇ ਉਨ੍ਹਾਂ ਦੇ ਬਣਦੇ ਹੱਕ ਵਿੱਚ ਡਾਕਾ ਮਾਰਿਆ ਗਿਆ ਅਤੇ ਹੁਣ ਇਸ ਸੀਨੀਅਰ ਸਿਟੀਜਨ ਵਰਗ ਤੇ ਪ੍ਰਤੀ ਸਾਲ 2400 ਰੁਪਏ ਦਾ ਡਿਵੈਲਪੇਮੇੰਟ ਟੈਕਸ ਲੱਗਾ ਕੇ ਆਪਣਾ ਮੁਲਾਜ਼ਮ ਪੈਨਸ਼ਨਰਜ ਵਿਰੋਧੀ ਚਿਹਰਾ ਪੇਸ਼ ਕਰ ਰਹੀ ਹੈ।ਜਿਸ ਦਾ ਵਿਰੋਧ ਸਾਂਝੇ ਫਰੰਟ ਵੱਲੋਂ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ।ਸਾਂਝਾ ਫਰੰਟ ਮੰਗ ਕਰਦਾ ਹੈ ਕਿ ਪੰਜਾਬ ਦੇ ਮੁਲਾਜ਼ਮ ਪੈਨਸ਼ਨਰਜ ਨਾਲ ਕੀਤੇ ਵਾਅਦੇ ਸਰਕਾਰ ਪੂਰਾ ਕਰੇ ਅਤੇ ਬੇਮਤਲਬ ਦੇ ਟੈਕਸ ਲਾਉਣੇ ਬੰਦ ਕਰੇ ਇਸ ਮੌਕੇ ਜਰਨੈਲ ਸਿੰਘ ਸਿੱਧੂ, ਗੁਰਬਖਸ਼ ਸਿੰਘ,ਹਰਕ੍ਰਿਸ਼ਨ ਧੁੰਨਕਿਆ ,ਕੁਲਦੀਪ ਜਾਂਗਲਾ,ਧਰਮਿੰਦਰ ਠਾਕਰੇ,ਸਤਬੀਰ ਖੱਟੜਾ,ਵਿਜੇ ਕੁਮਾਰ,ਭਗਵੰਤ ਸਿੰਘ ਗਿੱਲ,ਮਲਾਗਰ ਸਿੰਘ ਸਤਪਾਲ ਰਾਣਾ,ਰਜਿੰਦਰ ਮੋਹਨ ,ਪ੍ਰੇਮ ਕੁਮਾਰ,ਮੰਗਤ ਰਾਮ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਪੈਨਸ਼ਨਰਜ ਹਾਜ਼ਰ ਸਨ।

ਐਨ ਡੀ ਤਿਵਾੜੀ

7972689591