featured

ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫ਼ਦ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਓ ਐਸ ਡੀ ਗੁਲਸ਼ਨ ਛਾਬੜਾ ਨੂੰ ਮਿਲਿਆ*

ਐਸ.ਏ. ਐਸ. ਨਗਰ 21 ਜੂਨ ( monty singh) ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫ਼ਦ ਵਿਦਿਆ ਭਵਨ ਮੋਹਾਲੀ ਵਿਖੇ ਸੁਖਵਿੰਦਰ ਸਿੰਘ ਚਾਹਲ,ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਐਨ ਡੀ ਤਿਵਾੜੀ ,ਹਰਪਾਲ ਸਿੰਘ ਜੁਨੇਜਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਦੇ ਓ ਐਸ ਡੀ ਸ੍ਰੀ ਗੁਲਸ਼ਨ ਛਾਬੜਾ ਜੀ ਨੂੰ ਮਿਲਿਆ। ਜਿਸ ਵਿੱਚ ਮੰਗ-ਪੱਤਰ ਵਿੱਚ ਦਰਜ ਸਮੁੱਚੀਆਂ ਮੰਗਾਂ ‘ਤੇ ਪੂਰੀ ਤਰਾਂ ਚਰਚਾ ਕੀਤੀ ਗਈ ।ਇਨ੍ਹਾਂ ਮੰਗਾਂ ‘ਤੇ ਪਹਿਲੀਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਨ ਦਾ ਭਰੋਸਾ ਉਨ੍ਹਾਂ ਵੱਲੋਂ ਦਿੱਤਾ ਦਿੱਤਾ ਗਿਆ।

ਆਗੂਆਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਅਧਿਆਪਕ ਸੰਘਰਸ਼ਾਂ ਵਿੱਚ ਹਿਸਾ ਬਣਨ ਕਾਰਣ ਜੋ ਵਿਕਟੇਮਾਈਜੇਸ਼ਨਾਂ ਜੋ ਰਹਿ ਗਈਆਂ ਹਨ ਉਨ੍ਹਾਂ ਦਾ ਨਿਪਟਾਰਾ ਜਲਦ ਕੀਤਾ ਜਾਵੇ। ਸੰਘਰਸ਼ਾਂ ਦੌਰਾਨ ਅਧਿਆਪਕਾਂ ਤੇ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ।ਆਦਰਸ਼ ਸਕੂਲ (ਪੀਪੀਪੀ )ਦੇ ਅਧਿਆਪਕਾਂ ਵੱਲੋਂ ਮਨੈਜਮੈਟਾਂ ਦਾ ਘਪਲਿਆਂ ਦਾ ਖੁਲਾਸਾ ਕਰਨ ਵਾਲੇ ਅਧਿਆਪਕਾਂ ਦੀਆਂ ਟਰਮੀਨੇਸ਼ਨਾ ਰੱਦ ਕਰਨ,ਨਵੀਂ ਸਿੱਖਿਆ ਨੀਤੀ 2020 ਅਤੇ 2018 ਵਿਚ ਬਣੀ ਪੰਜਾਬ ਸਿੱਖਿਆ ਪਾਲਿਸੀ ਨੂੰ ਰੱਦ ਕਰਨ।ਸਿਖਿਆ ਵਿਭਾਗ ਚ ਤਬਦੀਲ ਹੋਏ ਸਿਖਿਆ ਸਕੱਤਰ ਦੇ ਸਾਰੇ ਸਿਖਿਆ ਵਿਰੋਧੀ ਫੈਸਲਿਆ ਨੂੰ ਰੀਵੀਓ ਕਰਕੇ ਰੱਦ ਕਰਨ,1904 ਪ੍ਰਾਇਮਰੀ ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ।ਮਿਊਜ਼ਿਕ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਬਦਲੀਆਂ ਵਿੱਚ ਦਿਖਾਈਆਂ ਜਾਣ।ਸਾਰੇ ਕੱਚੇ ਕੰਟਰੈਕਟ-ਆਊਟਸੋਰਸਡ (ਸਿੱਖਿਆ ਵਲੰਟੀਅਰ,ਪ੍ਰੋਵਾਇਡਰ,ਐਸ.ਟੀ.ਆਰ,ਈਜੀਐਸ,ਐਨ ਐਸ ਕਯੂ,ਐਫ) ਅਧਿਆਪਕਾਂ ਅਤੇ ਨਾਨ ਟੀਚਿੰਗ/ਦਫ਼ਤਰੀ ਸਟਾਫ ਸੀ.ਐਸ.ਆਰ ਅਨੁਸਾਰ ਰੈਗੁਲਰ ਭਰਤੀ ਕੀਤੀ ਜਾਵੇ।ਓ .ਡੀ. ਐਲ. ਅਧਿਆਪਕਾਂ ਦੀ ਪੈਡਿੰਗ ਰੈਗੁਲਰਾਈਜੇਸ਼ਨ ਪੂਰੀ ਕਰਨ ਸੰਬੰਧੀ ।ਇਕ ਹੀ ਭਰਤੀ ਇਸ਼ਤਿਹਾਰ 180 ਈ.ਟੀ.ਟੀ,3582 ਮਾਸਟਰ ਅਤੇ 873 ਡੀ.ਪੀ.ਈ,ਲਈ ਵੱਖਰ ਵੱਖਰੇ ਤਨਖ਼ਾਹ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕਰਨ ਅਤੇ ਮੁਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਕਰਨ ,4161 ਅਧਿਆਪਕ ਦੇ ਸਟੇਸ਼ਨ ਤੁਰੰਤ ਜਾਰੀ ਕੀਤੇ ਜਾਣ।ਸਕੂਲ ਮਨੈਜਮੈਂਟ ਕਮੇਟੀਆਂ ਬਣਾਉਣ ਦੀ ਤਾਰੀਖਾਂ ਵਿੱਚ ਵਾਧਾ ਕੀਤਾ ਜਾਵੇ

1-1-04 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਲਾਗੂ ਨਵੀਂ ਪੈਨਸ਼ਨ ਰੱਦ ਕੀਤੀ ਜਾਵੇ।ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ।15-1-2015 ਦਾ ਪਰੋਬੇਸਨ ਪੀਰੀਅਡ ਐਕਟ ਰੱਦ ਕਰਕੇ ਪ੍ਰੋਬੇਸਨ ਦੌਰਾਨ ਪੂਰੇ ਤਨਖ਼ਾਹ ਸਕੇਲ ਅਤੇ ਤਨਖ਼ਾਹ ਲਾਭ ਦਿੱਤੇ ਜਾਣ।ਕੇਂਦਰੀ ਤਨਖ਼ਾਹ ਸਕੇਲ ਨਵੀਂ ਭਰਤੀ ਤੇ ਰੱਦ ਕੀਤਾ ਜਾਵੇ।ਐਸ ਐਲ ਏ ਦੇ ਨਾਂ ਨੂੰ ਬਦਲਿਆ ਜਾਵੇ।ਪਿਕਟਸ ਸੋਸਾਇਟੀ ਅਧੀਨ ਰੈਗੁਲਰ-ਕਨਫਰਮਡ ਕੰਪਿਊਟਰ ਫ਼ੈਕਟਰੀ ਨੂੰ ਸਾਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ।ਮਿਡਲ ਸਕੂਲਾਂ ਦੀਆਂ ਸੀ.ਐਡ.ਵੀ. ਅਤੇ ਹਰੇਕ ਕਾਡਰ ਦੀ ਵਿਦਿਆਰਥੀਆਂ ਦੀ ਵੱਧੀ ਗਿਣਤੀ ਦੇ ਅਨੁਸਾਰ ਨਵੀਆਂ ਅਸਾਮੀਆਂ ਦਿੱਤੀਆਂ ਜਾਣ।ਪ੍ਰੀ ਪ੍ਰਾਇਮਰੀ ਲਈ ਪ੍ਰਤੀ ਸਕੂਲ ਦੋ ਪੋਸਟਾਂ ਦਿੱਤੀਆਂ ਜਾਣ।ਕਲੱਰਕਾਂ/ਅਧਿਆਪਕਾਂ/ਸਕੂਲ ਮੁਖੀਆਂ ਨੂੰ ਕੇਵਲ ਇਕ ਹੀ ਸਕੂਲ ਦਾ ਚਾਰਜ ਦਿੱਤਾ ਜਾਵੇ।ਬੀਪੀਈਓਜ ਦੀ ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ।ਪ੍ਰਾਇਮਰੀ ਪੱਧਰ ਤਰੱਕੀਆਂ ਮਾਸਟਰ ਕਾਡਰ ਵਿੱਚ ਜਲਦ ਕੀਤੀਆਂ ਜਾਣ।ਪੱਕੀ ਰਿਹਾਇਸ਼ ਤੋ ਸਟੇਸ਼ਨ ਦੂਰੀ ਅਨੁਸਾਰ ਅੰਕਾਂ ਦੀ ਵੇਟੇਜ ਦਿੱਤੀ ਜਾਵੇ।ਸਾਰੀ ਸਰਵਿਸ ਨੂੰ ਠਹਿਰ ਸਮੇਂ ਵਿੱਚ ਸ਼ਾਮਿਲ ਕੀਤਾ ਜਾਵੇ ਸਮੇਤ ਬਹੁਤ ਸਾਰੇ ਅਧਿਆਪਕ ਮਸਲਿਆਂ ਤੇ ਗੱਲ-ਬਾਤ ਹੋਈ ।ਸਿੱਖਿਆ ਮੰਤਰੀ ਦੇ ਓ.ਐਸ.ਡੀ ਸ੍ਰੀ ਗੁਲਸ਼ਨ ਛਾਬੜਾ ਜੀ ਨੇ ਇੰਨਾਂ ਮੰਗਾ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤੇ ਹੋਏ ਜਲਦ ਤੋ ਜਲਦ ਇਨ੍ਹਾਂ ਮੰਗਾ ਦਾ ਨਿਪਟਾਰਾ ਕਰਨ ਦਾ ਸਾਂਝੇ ਅਧਿਆਪਕ ਮੋਰਚਾ ਪੰਜਾਬ ਨੂੰ ਪੂਰਨ ਭਰੋਸਾ ਦਵਾਇਆ।ਇਸ ਮੌਕੇ ਸੁਰਜੀਤ ਸਿੰਘ ਮੋਹਾਲੀ,ਸੁੱਚਾ ਸਿੰਘ ਚਾਹਲ,ਰਜਿੰਦਰ ਸਿੰਘ ਰਾਜਨ ,ਕੁਲਵਿੰਦਰ ਸਿੰਘ ,ਅਮਰਜੀਤ ,ਜਗਮੋਹਨ ਸਿੰਘ,ਮਨਦੀਪ ਕੁਮਾਰ ਸਰਥਲੀ,ਸੋਮ ਨਾਥ ,ਜਗਦੀਸ ਰਾਏ ਰਾਹੋਂ ਸਮੇਤ ਸਮੂਹ ਅਧਿਆਪਕ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਸਨ

ਐਨ ਡੀ ਤਿਵਾੜੀ

7973689591