EducationfeaturedPunjab

ਪ.ਸ.ਸ.ਫ਼ ( ਵਿਗਿਆਨਿਕ ) ਦੀ ਮੁਲਾਜ਼ਮ ਮਸਲਿਆਂ ਤੇ ਸੂਬਾ ਪੱਧਰੀ ਮੀਟਿੰਗ , 5 ਅਪ੍ਰੈਲ ਦੀ ਦੇਸ਼ ਵਿਆਪੀ ਦਿੱਲੀ ਰੈਲੀ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦਾ ਸੱਦਾ।

ਐਸ ਏ ਐਸ ਨਗਰ , 01 ਅਪ੍ਰੈਲ (ਅੰਮ੍ਰਿਤਪਾਲ ਸਿੰਘ ਸਫਰੀ ) ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ( ਵਿਗਿਆਨਿਕ ) ਦੀ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਈ ।ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਤੇ ਪ੍ਰੈਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਸੜਕ ਹਾਦਸੇ ਵਿੱਚ ਸਦੀਵੀਂ ਵਿਛੋੜਾ ਦੇ ਗਏ ਮੁਲਾਜ਼ਮ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ੁਰੂ ਕੀਤੀ ਗਈ।ਮੀਟਿੰਗ ਵਿੱਚ ਪੰਜਾਬ ਦੇ ਮੁਲਾਜ਼ਮਾਂ ਨਾਲ ਸੰਬੰਧਿਤ ਏਜੰਡਿਆ ਸੰਬੰਧੀ ਸੁਚਾਰੂ ਰੂਪ ਵਿੱਚ ਗੱਲ – ਬਾਤ ਕੀਤੀ ਗਈ ਸੀ।ਪ.ਸ.ਸ.ਫ਼ ( ਵਿਗਿਆਨਿਕ ) ਦੀਆਂ ਜ਼ਿਲ੍ਹਾ ਚੋਣਾਂ ਸਾਰੇ ਜ਼ਿਲ੍ਹਿਆਂ ਵਿੱਚ 30 ਮਈ ਤੱਕ ਕਰਵਾਉਣ ਦਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ।ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ 3 ਨਵੰਬਰ ਦੇ ਦਿੱਲੀ ਕੌਮੀ ਧਰਨੇ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਕੰਨਵੈਨਸ਼ਨਾ ਜੂਨ ਤੱਕ ਪੂਰੀਆਂ ਕਰਵਾਈਆਂ ਜਾਣਗੀਆਂ ।ਹਿੰਦੀ ਇੰਪਲਾਈਜ ਫੋਰਮ ਕੌਮੀ ਮੁਲਾਜ਼ਮ ਮੈਗਜ਼ੀਨ ਨਾਲ ਪੰਜਾਬ ਦੇ ਮੁਲਾਜ਼ਮ ਨੂੰ ਜੋੜਿਆ ਜਾਵੇਗਾ ਤਾਂ ਜੋ ਦੇਸ਼ ਭਰ ਵਿੱਚ ਚੱਲ ਰਹੇ ਮੁਲਾਜ਼ਮ ਸੰਘਰਸ਼ਾਂ ਨਾਲ ਪੰਜਾਬ ਦੇ ਮੁਲਾਜ਼ਮ ਜੁੜ ਸਕਣ।ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ 5 ਅਪ੍ਰੈਲ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ ਕਿਰਤੀ ਕਿਸਾਨ ਧਰਨੇ ਵਿੱਚ ਪਸ਼ਸ਼ਫ ( ਵਿਗਿਆਨਿਕ ) ਵੱਡੀ ਗਿਣਤੀ ਵਿੱਚ ਸਮੂਲਿਅਤ ਕਰੇਗੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਜਿੱਥੇ ਕਿਰਤੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋ ਮੁਨਕਰ ਹੋਈ ਹੈ ਉੱਥੇ ਮੁਲਾਜ਼ਮ ਵਰਗ ਦੇ ਵਿੱਚ ਵੀ ਸਰਕਾਰ ਦੇ ਖ਼ਿਲਾਫ਼ ਬੈਚੈਨੀ ਪਾਈ ਜਾ ਰਹੀ ਹੈ।ਮੁਲਾਜ਼ਮਾਂ ਦੀ ਲੱਖਾ ਪੋਸਟਾਂ ਖਾਲੀ ਪਈਆਂ ਹਨ ਤੇ ਉਨ੍ਹਾਂ ਵਿੱਚ ਨਵੀਂ ਭਰਤੀ ਨਹੀਂ ਹੋ ਰਹੀ ਹੈ।ਜੋ ਭਰਤੀ ਕੀਤੀ ਜਾ ਰਹੀ ਹੈ ਉਹ ਆਊਟਸੋਰਸਿੰਗ , ਕੰਨਟਰੈਕਟ ਸਿਸਟਮ ਰਾਹੀਂ ਕੀਤੀ ਰਹੀ ਹੈ।ਪੁਰਾਣੀ ਪੈਨਸ਼ਨ ਬਹਾਲੀ ਨੂੰ ਕੇਂਦਰ ਸਰਕਾਰ ਪਾਪ ਦੱਸ ਰਹੀ ਹੈ।ਮੁਲਾਜ਼ਮਾਂ ਦੇ 44 ਭੱਤੇ ਬੰਦ ਕਰ ਦਿੱਤੇ ਗਏ ਹਨ।ਮੁਲਾਜ਼ਮਾਂ ਦੇ ਹੜਤਾਲ ਕਰਨ ਦੇ ਅਧਿਕਾਰ ਵਿੱਚ ਰੋਕ ਲਗਾਉਣ ਦੇ ਪੱਤਰ ਜਾਰੀ ਹੋ ਰਹੇ ਹਨ।ਮੁਲਾਜਮਾਂ ਦੇ ਕਰੋਨਾ ਕਾਲ ਦਾ 18 ਮਹੀਨਿਆ ਦਾ ਡੀ.ਏ.ਸਰਕਾਰ ਦੱਬੀ ਬੈਠੀ ਹੈ।ਇਸ ਲਈ ਫੈਡਰੇਸ਼ਨ ਵਿਗਿਆਨਿਕ ਦਿੱਲੀ ਰੈਲੀ ਵਿਚ ਸ਼ਮੂਲੀਅਤ ਕਰੇਗੀ।ਇਸ ਮੌਕੇ ਨਵਪ੍ਰੀਤ ਸਿੰਘ ਬੱਲੀ ਸੂਬਾ ਪ੍ਰਧਾਨ ਜੀਟੀਯੂ ਪੰਜਾਬ ( ਵਿਗਿਆਨਿਕ ) ਰਸ਼ਮਿੰਦਰ ਪਾਲ ਸੋਨੂੰ ਜਲੰਧਰ , ਗੁਲਜਾਰ ਖਾਨ ਸੰਗਰੂਰ , ਸੁਰਿੰਦਰ ਕੰਬੌਜ ਫਾਜਿਲਕਾ , ਸੁਖਵਿੰਦਰ ਸਿੰਘ ਦੋਦਾ ਸ੍ਰੀ ਮੁਕਤਸਰ ਸਾਹਿਬ , ਗੁਰਮੀਤ ਸਿੰਘ ਖਾਲਸਾ ਮੋਹਾਲੀ , ਮਦਨ ਲਾਲ ਸੈਣੀ , ਸੰਤੋਖ ਸਿੰਘ ਹੁਸ਼ਿਆਰਪੁਰ , ਜਗਦੀਪ ਸਿੰਘ ਜੌਹਲ , ਇਤਬਾਰ ਸਿੰਘ ਬੀਪੀਈਓ ਲੁਧਿਆਣਾ , ਲਖਵਿੰਦਰ ਸਿੰਘ ਲਾਡੀ , ਪਰਮਲ ਸਿੰਘ ਧਨੌਲਾ ਬਰਨਾਲਾ , ਗੁਰਿੰਦਰਜੀਤ ਸਿੰਘ , ਜਸਪ੍ਰੀਤ ਸਿੰਘ ਵਡਾਲਾ ਅੰਮ੍ਰਿਤਸਰ ਹਾਜ਼ਰ ਸਨ ।