ਗਲੋਬਲ ਸਿੱਖ ਕੌਂਸਲ ਵੱਲੋਂ ਕਰਵਾਏ ਜਾ ਰਹੇ ਨਾਨਕਸ਼ਾਹੀ ਕੈਲੰਡਰ ਬਾਰੇ ਵੈਬੀਨਾਰ ਵਿੱਚ ਹਿਸਾ ਲੈਣ ਲਈ ਸਿੱਖ ਸੰਗਤਾਂ ਨੂੰ ਅਪੀਲ।
ਸਤਿਕਾਰਯੋਗ ਜੀਉ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ।।
ਜਿਵੇ ਕਿ ਆਪ ਸਭ ਜਾਣਦੇ ਹੋ ਕਿ ਮੂਲ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅੱਜ ਦੀ ਤਾਰੀਖ ਵਿੱਚ ਸਿੱਖ ਕੌਮ ਦਾ ਇੱਕ ਬਹੁਤ ਹੀ ਅਹਿਮ ਮਸਲਾ ਹੈ, ਸੋ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਹੋਇਆ ਗਲੋਬਲ ਸਿੱਖ ਕੌਂਸਲ ਇਸ ਮਸਲੇ ਤੇ 17 / 18 ਮਾਰਚ 2023 ਨੂੰ ਬਹੁਤ ਵੱਡੇ ਪੱਧਰ ਤੇ ਇਕ ਆਨਲਾਈਨ ਵੈਬੀਨਾਰ ਕਰਵਾ ਰਹੀ ਹੈ। ਜਿਸ ਵਿੱਚ ਕੈਲੰਡਰ ਮਾਹਿਰ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਸ੍ਰ. ਇਰਵਿਨਪ੍ਰੀਤ ਸਿੰਘ ਜੀ ਉਚੇਚੇ ਤੌਰ ਤੇ ਹਾਜਰ ਹੋ ਰਹੇ ਹਨ। ਪੂਰੇ ਵਿਸ਼ਵ ਵਿਚ ਕਿਸੇ ਨੂੰ ਵੀ ਮੂਲ ਨਾਨਕਸ਼ਾਹੀ ਕੈਲੰਡਰ ਤੇ ਕੋਈ ਵੀ ਸੁਆਲ ਹੈ ਜਾਂ ਵੀਚਾਰ ਹੈ ਤਾਂ ਆਉ ਤੁਸੀਂ ਇਸ ਵੈਬੀਨਾਰ ਵਿੱਚ ਸ਼ਾਮਿਲ ਹੋਵੋ। ਇਹ ਵੈਬੀਨਾਰ ਕਰਵਾਉਣ ਦਾ ਸਾਡਾ ਸਿਰਫ ਤੇ ਸਿਰਫ ਇੱਕ ਹੀ ਮਕਸਦ ਹੈ ਕਿ ਸਾਰੀ ਸਿੱਖ ਕੌਮ ਇਸ ਅਹਿਮ ਮਸਲੇ ਤੇ ਇੱਕ ਹੀ ਝੰਡੇ ਹੇਠਾਂ ਇਕੱਠੇ ਹੋਈਏ।
ਸੋ ਗਲੋਬਲ ਸਿੱਖ ਕੌਂਸਲ ਆਪ ਜੀ ਨੂੰ ਦਿਲੋਂ ਅਤੇ ਖੁੱਲੀਆਂ ਬਾਹਵਾਂ ਨਾਲ ਇਸ ਵੈਬੀਨਾਰ ਵਿੱਚ ਹਾਜਰ ਹੋਣ ਦਾ ਨਿੱਘਾ ਸੱਦਾ ਦਿੰਦੀ ਹੈ।ਅਸੀਂ ਇਹ ਉਮੀਦ ਕਰਦੇ ਹਾਂ ਕਿ ਆਪ ਜੀ ਕੌਮ ਦੇ ਇਸ ਸਾਂਝੇ ਕਾਰਜ ਵਾਸਤੇ ਆਪਣਾ ਕੀਮਤੀ ਸਮਾਂ ਜਰੂਰ ਕੱਢੋਗੇ ਜੀ।
ਇਹ ਵੈਬੀਨਾਰ ਦੋ ਸੈਸ਼ਨਜ਼ ਵਿੱਚ ਹੋਏਗਾ। ਹੇਠਾਂ ਅਸੀਂ Zoom ਦਾ ਲਿੰਕ ,ਆਈ.ਡੀ ਅਤੇ ਪਾਸਵਰਡ ਅਤੇ ਸਮਾਂ ਸਾਂਝਾ ਕਰ ਰਹੇ ਹਾਂ।ਅਸੀਂ ਇਥੇ ਭਾਰਤੀ ਸਮਾਂ ਦੇ ਰਹੇ ਹਾਂ ਸੋ ਆਪ ਆਪਣੇ ਦੇਸ਼ ਦੇ ਸਮੇਂ ਮੁਤਾਬਿਕ ਜੋ ਵੀ ਟਾਈਮ ਆਪ ਜੀ ਨੂੰ ਠੀਕ ਲੱਗਦਾ ਹੈ ਉਸ ਸ਼ੈਸਨ ਵਿੱਚ ਜਰੂਰ ਹਿੱਸਾ ਲਉ ਜੀ।
