ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ‘ ਚ ਸੰਗਤਾਂ ਦਾ ਭਾਰੀ ਇਕੱਠ।
ਜਲੰਧਰ , 21 ਅਕਤੂਬਰ ( ਮੋਂਟੀ ਸਿੰਘ) -ਸ੍ਰੀ ਗੁਰੂ ਰਾਮਦਾਸ ਸੇਵਕ ਜੱਥਾ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 15 ਵਾਂ ਅਲੌਕਿਕ ਕੀਰਤਨ ਦਰਬਾਰ ਸ਼ਾਮ 5 ਤੋਂ ਰਾਤ 11 ਵਜੇ ਤੱਕ ਗੜਾ ਰੋਡ ਛੋਟੀ ਬਾਰਾਦਰੀ ਵਿਖੇ ਪਿਮਸ ਮੈਡੀਕਲ ਚ ” ਕਾਲਜ ਦੇ ਅੰਦਰ ਖੁੱਲੇ ਪੰਡਾਲ ‘ ਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ । ਜਿਸ ਵਿਚ ਵੱਡੀ ਗਿਣਤੀ` ਚ ਸੰਗਤਾਂ ਨੇ ਹਾਜ਼ਰੀ ਭਰੀ। ਕੀਰਤਨ ਦਰਬਾਰ ‘ ਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ , ਭਾਈ ਲਖਵਿੰਦਰ ਸਿੰਘ ( ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) , ਭਾਈ ਸਰਬਜੀਤ ਸਿੰਘ ( ਸਾਬਕਾ ਹਜ਼ੂਰੀ ਰਾਗੀ ਸ੍ਰੀ ਰ , ਦਰਬਾਰ ਸਾਹਿਬ ਅੰਮ੍ਰਿਤਸਰ ) , ਭਾਈ ਰਵਿੰਦਰ ਸਿੰਘ ਆਖੰਡ ਕੀਰਤਨੀ ਜੱਥਾ ਦਿੱਲੀ ਵਾਲੇ ) ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ , ਨਿਹਾਲ ਕੀਤਾ । ਇਸ ਮੌਕੇ ਸਿੰਘ ਸਾਹਿਬ ਮੁਖ ਅਰਦਾਸੀਏ ਸ਼੍ਰੀ ਦਰਬਾਰ ਸਾਹਿਬ ਨੇ ਵੀ ਪਾਵਨ ਸਰੂਪ ਕੋਠੀ ਨੰ . ਛੋਟੀ ਨਾਲ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੰਡਾਲ ਵਿੱਚ ਲਿਆ ਸੁਸ਼ੋਭਿਤ ਕੀਤੇ ਗਏ । ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਅੰਮ੍ਰਿਤਪਲ ਸਿੰਘ ਸਫਰੀ ਗੋਇੰਦਵਾਲ ਸਾਹਿਬ ਜੀ ਵਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਸੇਵਕ ਜੱਥੇ ਦੇ ਮੁੱਖ ਸੇਵਾਦਰ ਮਨਜੀਤ ਸਿੰਘ ਜੌਲੀ , ਗੁਰਚਰਨ ਸਿੰਘ ( ਸਰਪ੍ਰਸਤ ) , ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ) , ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ , ਗੁਰਮੁੱਖ ਸਿੰਘ , ਜਗਮੋਹਨ ਸਿੰਘ , ਗੁਰਦੀਪ ਸਿੰਘ ਬਾਵਾ , ਗਗਨਦੀਪ ਸਿੰਘ ਗੁੰਬਰ ‘ ਨੂਰ ’ ਅਤੇ ਰਿਪੁਦਮਨ ਸਿੰਘ ਜੌਲੀ ਮੁੱਖ ਸਲਾਹਕਾਰ ) , ਪਰਮਿੰਦਰ ਸਿੰਘ ਜੌਲੀ , ਮਨਮੀਤ ਸਿੰਘ ਬੇਦੀ , ਜੇ.ਪੀ. ਐਸ . ਅਰੋੜਾ ਮਹਿੰਦਰ ਸਿੰਘ ਬੇਦੀ , ਮਨਜੀਤ ਸਿੰਘ ਅਰੋੜਾ , ਵਜਿੰਦਰ ਸਿੰਘ ਬਿੰਦਰਾ , ਇੰਦਰਪਾਲ ਸਿੰਘ , ਸੁਖਵਿੰਦਰ ਪਾਲ ਸਿੰਘ , ਗੁਰਪ੍ਰੀਤ ਸਿੰਘ , ਅਮਰਪ੍ਰੀਤ ਸਿੰਘ ਬੱਬੂ , ਸਤਵੰਤ ਸਿੰਘ , ਅਤੇ ਹੋਰ ਸੇਵਾ ਕਰ ਰਹੀਆਂ ਸੁਸਾਇਟੀਆਂ ਦੇ ਮੈਂਬਰ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਗੁਰਬਾਣੀ ਦਾ – ਅਨੰਦ ਮਾਣਿਆ।