_*ਪ੍ਰਿੰਸ ਬਸਰਾ ਨੇ ਸਕੂਲ ਅਤੇ ਜਿਲ੍ਹੇ ਦਾ ਨਾਮ ਕੀਤਾ ਰੌਸ਼ਨ*_

ਜਲੰਧਰ 5 ਜੁਲਾਈ ( ਚਰਨਜੀਤ ਸਿੰਘ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਹਾਈ ਸਕੂਲ ਲੁਹਾਰਾਂ ਮਾਣਕਰਾਏ ਜਲੰਧਰ ਦੇ ਵਿਦਿਆਰਥੀ ਪ੍ਰਿੰਸ ਬਸਰਾ ਪੁੱਤਰ ਰਮੇਸ਼ ਲਾਲ ਨੇ 650 ਅੰਕਾਂ ਵਿੱਚੋ 632 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਪੂਰੇ ਪੰਜਾਬ ‘ਚੋਂ 12ਵਾਂ ਸਥਾਨ ਪ੍ਰਾਪਤ ਕਰਦੇ ਹੋਏ ਆਪਣੇ ਮਾਂ ਬਾਪ, ਸਕੂਲ ਅਤੇ ਜਲੰਧਰ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ। ਸਕੂਲ ਇੰਚਾਰਜ ਮੈਡਮ ਪ੍ਰੇਮਲਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵੱਡੀ ਖੁਸ਼ੀ ਪਿੱਛੇ ਪੂਰੇ ਸਕੂਲ ਦੇ ਮਿਹਨਤੀ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ,ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਡੀ ਐਮ ਪੰਜਾਬੀ ਸੁਮਨਦੀਪ ਸਿੰਘ ਅਤੇ ਬੀ ਐਮ ਗਣਿਤ ਸਤਨਾਮ ਸਿੰਘ ਦੀ ਯੋਗ ਅਗਵਾਈ ਨੇ ਵੀ ਬੱਚੇ ਨੂੰ ਬਹੁਤ ਹੱਲਾ ਸ਼ੇਰੀ ਦਿੱਤੀ।ਇਸ ਮੌਕੇ ਤੇ ਉਹਨਾਂ ਨੇ ਪ੍ਰਿੰਸ ਬਸਰਾ ਤੇ ਉਹਨਾਂ ਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।