ਮੌਸਮ ਵਿਭਾਗ ਨੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ ਚ ਭਾਰੀ ਮੀਂਹ ਪੈਣ ਦੀ ਦਿੱਤੀ ਚੇਤਾਵਨੀ…
ਚੰਡੀਗੜ੍ਹ / ਨਵੀਂ ਦਿੱਲੀ ਮੌਸਮ ਵਿਭਾਗ ਦੇ ਵਲੋਂ ਅਲਰਟ ਜਾਰੀ ਕਰਦਿਆਂ ਹੋਇਆ ਪੰਜਾਬ ਸਮੇਤ ਦਿੱਲੀ , ਯੂਪੀ , ਬਿਹਾਰ , ਮਹਾਰਾਸ਼ਟਰ , ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ । ਦਿੱਲੀ ਵਿੱਚ ਸੋਮਵਾਰ ਨੂੰ ਵੀ ਬੱਦਲ ਛਾਏ ਰਹਿਣਗੇ । ਹਲਕੀ ਬਾਰਿਸ਼ ਦੀ ਸੰਭਾਵਨ ਹੈ । ਮੌਸਮ ਵਿਭਾਗ ਦੀ ਭਵਿੱਖਬਾਣੀ , ਦਿੱਲੀ ‘ ਚ 9 ਜੁਲਾਈ ਤਕ ਹੀ ਬਰਸਾਤ ਜਾਰੀ ਰਹੇਗੀ । ਪੰਜਾਬ ‘ ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਸੋਮਵਾਰ ਨੂੰ ਪੰਜਾਬ ਦੇ ਸਾਰੇ ਹਿੱਸਿਆਂ ‘ ਚ ਬੱਦਲ ਛਾਏ ਰਹਿਣਗੇ ਅਤੇ ਦਿਨ ਵੇਲੇ ਕੁਝ ਥਾਵਾਂ ‘ ਤੇ ਤੜਕੇ ਮੀਂਹ ਪੈਣ ਦੀ ਸੰਭਾਵਨਾ ਹੈ । ਤਾਪਮਾਨ ਘਟੇਗਾ ਅਤੇ ਇਸ ਦੇ ਨਾਲ ਹੀ ਹਵਾ ਕਾਰਨ ਨਮੀ ਵੀ ਘਟੇਗੀ । ਸੂਬੇ ਵਿੱਚ ਇਸ ਵਾਰ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ।
