ਸਰਕਾਰੀ ਐਲੀਮੈਂਟਰੀ ਸਕੂਲ ਕੁਰਾਲਾ ਵਿਖੇ ਧਾਰਮਿਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ।

ਭੋਗਪੁਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੁਰਾਲਾ, ਬਲਾਕ ਭੋਗਪੁਰ ,ਜ਼ਿਲ੍ਹਾ ਜਲੰਧਰ ਵਿਖੇ ਪਿਛਲੇ ਦਿਨੀਂ 12ਵਾਂ ਧਾਰਮਿਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ ।”ਕਰੋਨਾ ਮਹਾਂਮਾਰੀ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ I ਬੇਸ਼ਕ ਆਨਲਾਈਨ ਕਲਾਸਾਂ ਜਰੀਏ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਦੀ ਕੋਸ਼ਿਸ ਕੀਤੀ ਗਈ ਪਰ ਇੱਕ ਅਧਿਆਪਕ ਦੇ ਰੂਬਰੂ ਹੋ ਕੇ ਹੀ ਬੱਚੇ ਵੱਧ ਸਿੱਖਦੇ ਹਨ ” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਵਤਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਭੋਗਪੁਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁਰਾਲਾ ਵਿਖੇ ਕਰਵਾਏ ਗਏ 12ਵੇਂ ਧਾਰਮਿਕ ਅਤੇ ਇਨਾਮ ਵੰਡ ਸਮਾਗਮ ਦੌਰਾਨ ਕੀਤਾ I ਹਰ ਸਾਲ ਦੀ ਤਰਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਹੋਏ ਅਧਿਆਪਕ ਸਹਿਬਾਨਾਂ ਵਿੱਚੋਂ ਪ੍ਰਿੰਸੀਪਲ ਸ਼ਸ਼ੀ ਕੁਮਾਰ ਪਚਰੰਗਾਂ, ਸੇਵਾ ਮੁਕਤ ਪੰਜਾਬੀ ਅਧਿਆਪਕਾ ਸੰਤੋਸ਼ ਕੁਮਾਰੀ, ਮੈਡਮ ਨਿਮਰਤਾ ਕੁਮਾਰੀ, ਮੈਡਮ ਬਲਜਿੰਦਰ ਕੌਰ ਗੀਗਨਵਾਲ ਸਕੂਲ ਤੋਂ, ਹੈਡਮਾਸਟਰ ਰਾਜ ਕੁਮਾਰ ਨਾਹਲਾਂ, ਓਮ ਪ੍ਰਕਾਸ਼ ਸੁਦਾਣਾ ਨੇ ਸਿੱਖਿਆ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ I ਇਸ ਮੌਕੇ ਸੈਸ਼ਨ 2021-22 ਦੌਰਾਨ ਪੜ੍ਹਾਈ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਅਤੇ ਵਿਭਾਗ ਵੱਲੋਂ ਪ੍ਰਾਪਤ LKG ਅਤੇ UKG ਕਲਾਸਾਂ ਲਈ ਸਕੂਲ ਬੈਗ ਵੀ ਬੱਚਿਆਂ ਨੂੰ ਦਿੱਤੇ ਗਏ I ਵਰਨਣ ਯੋਗ ਹੈ ਕਿ ਜਿੱਥੇ ਹਰ ਦੋ ਸਾਲ ਦੀ ਤਰਾਂ ਸਕੂਲ ਮੈਨੇਜਮੇੰਟ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸਕੂਲ ਦੇ ਵਿਕਾਸ ਕਾਰਜਾਂ ਲਈ ਜਿਹਨਾਂ ਦਾਨੀ ਸੱਜਣਾਂ ਨੇ ਹਿੱਸਾ ਪਾਇਆ ਉਹਨਾਂ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆਂ ਗਿਆ I ਸਟੇਜ ਸੈਕਟਰੀ ਦੀ ਭੂਮਿਕਾ ਸਕੂਲ ਇੰਚਾਰਜ ਵਿਜੇ ਕੁਮਾਰ ਪਚਰੰਗਾ ਵੱਲੋਂ ਬਾਖੂਬੀ ਨਿਭਾਈ ਗਈ I ਬਲਵੰਤ ਸਿੰਘ ਬੰਤ ਵੱਲੋਂ ਆਪਣੇ ਵਿਚਾਰਾਂ ਚ ਮਾਪਿਆਂ ਨੂੰ ਸਕੂਲ ਚ ਬੱਚੇ ਦਾਖ਼ਲ ਕਰਵਾਉਣ ਲਈ ਅਪੀਲ ਕੀਤੀ ਗਈ I ਸਕੂਲ ਮੈਨੇਜਮੇੰਟ ਕਮੇਟੀ, ਗ੍ਰਾਮ ਪੰਚਾਇਤ ਕੁਰਾਲਾ ਅਤੇ ਪਿੰਡ ਵਾਸੀਆਂ ਦੇ ਸਾਂਝੇ ਇਸ ਸਮਾਗਮ ਮੌਕੇ ਕਰਮਜੀਤ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ ਨਾਗਰਾ, ਹਰਜੀਤ ਸਿੰਘ ,ਗੁਰਦੇਵ ਸਿੰਘ, ਸੁਖਜਿੰਦਰ ਸਿੰਘ, ਦਲਵਿੰਦਰ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਮਥਰੇਸ਼ ਕੁਮਾਰ CHT, ਵਿਪਨ ਕੁਮਾਰ CHT, ਜਸਪਾਲ ਸਿੰਘ, ਗੁਰਮੇਜ ਸਿੰਘ, ਬਲਰਾਜ ਸਿੰਘ, ਅਨਮੋਲ, ਅਮ੍ਰਿਤਪਾਲ, ਇਕਬਾਲ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਸਰਪੰਚ ਜਮਾਲਪੁਰ ਹਾਜਰ ਸਨ I ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਕੈਨੇਡਾ, ਓਂਕਾਰ ਸਿੰਘ ਲਾਲੀ ਆਸਟ੍ਰੇਲੀਆ ਅਤੇ ਜਸਵਿੰਦਰ ਸਿੰਘ ਬਿੱਟੂ ਅਮਰੀਕਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਆਰਥਿਕ ਸਹਾਇਤਾ ਭੇਜੀ ਗਈ I ਅੰਤ ਵਿੱਚ ਮੈਡਮ ਨਿਮਰਤਾ ਕੁਮਾਰੀ ਵੱਲੋਂ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ I