ਕੇਂਦਰੀ ਵਿਦਿਆਲੇ ਨੰਬਰ-4 ਜਲੰਧਰ ਕੈਂਟ ਵਿਖੇ 4 ਅਪ੍ਰੈਲ 2022 ਨੂੰ ਰੂਟਸ ਤੋਂ ਰੂਟ ਵਿਰਸਾ ਅਧੀਨ ਕੱਥਕ ਵਰਕਸ਼ਾਪ ਕਰਵਾਈ ਗਈ।

ਕੇਂਦਰੀ ਵਿਦਿਆਲੇ ਨੰਬਰ-4 ਜਲੰਧਰ ਕੈਂਟ ਵਿਖੇ 4 ਅਪ੍ਰੈਲ 2022 ਨੂੰ ਰੂਟਸ ਤੋਂ ਰੂਟ ਵਿਰਸਾ ਅਧੀਨ ਕੱਥਕ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਰੋਹਿਤ ਪਵਾਰ ਕੱਥਕ ਨ੍ਰਿਤਕਾਰ ਨੇ ਵਿਦਿਆਰਥੀਆਂ ਨੂੰ ਕੱਥਕ ਸੰਬੰਧੀ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਕੱਥਕ ਸਿਖਾਇਆ। ਇਸ ਵਿਚ ਤਬਲਾ ਵਾਦਕ ਮੁਹੰਮਦ ਅਲੀ ਨੇ ਉਹਨਾਂ ਦਾ ਸਾਥ ਨਿਭਾਇਆ। ਇਸ ਤੋਂ ਇਲਾਵਾ ਅਮਿਤ ਗੌਤਮ ਨੇ ਵੀ ਇਸ ਵਿੱਚ ਮੁੱਖ ਭੂਮਿਕਾ ਨਿਭਾਈ। ਸਕੂਲ ਦੇ ਮੁਖੀ ਸ਼੍ਰੀ ਕਰਮਬੀਰ ਜੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਵਰਕਸ਼ਾਪ ਵਿੱਚ ਛੇਂਵੀਂ ਤੋਂ ਅੱਠਵੀਂ ਜਮਾਤ ਦੇ ਲਗਭਗ 522 ਵਿਦਿਆਰਥੀਆਂ ਨੇ ਭਾਗ ਲਿਆ। ਕੁਝ ਵਿਦਿਆਰਥੀਆਂ ਨੂੰ ਸਟੇਜ ਤੇ ਬੁਲਾ ਕੇ ਸਿਖਾਇਆ ਗਿਆ। ਸ੍ਰੀ ਰੋਹਿਤ ਪਵਾਰ ਨੇ ਵਿਦਿਆਰਥੀਆਂ ਨੂੰ ਕੱਥਕ ਸਿੱਖਣ ਲਈ ਉਤਸ਼ਾਹਿਤ ਕੀਤਾ।