ਨਿੱਜੀ ਸਕੂਲ ਦੇ ਬੱਸ ਡਰਾਈਵਰ ਨੇ ਕੁਚਲਿਆ 4 ਸਾਲਾ ਮਾਸੂਮ ਬੱਚਾ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਹਿਸਾਰ- ਸ਼ਹਿਰ ਦੇ ਕੈਮਰੀ ਰੋਡ ‘ਤੇ ਸਥਿਤ ਇਕ ਨਿੱਜੀ ਸਕੂਲ ਦੇ ਬੱਸ ਡਰਾਈਵਰ ਵੱਲੋਂ ਬੱਸ ਨੂੰ ਪਿੱਛੇ ਕਰਦੇ ਸਮੇਂ 4 ਸਾਲ ਦੇ ਬੱਚੇ ਦੀ ਕੁਚਲਣ ਨਾਲ ਮੌਤ ਦੇ ਮਾਮਲੇ ਵਿਚ ਆਜ਼ਾਦ ਨਗਰ ਥਾਣੇ ਦੀ ਪੁਲਿਸ ਨੇ ਡਰਾਈਵਰ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ।
ਇਸ ਸਬੰਧ ਵਿਚ ਮਰਹੂਮ ਦੇ ਪਰਿਵਾਰਕ ਮੈਂਬਰਾਂ ਨੇ ਡਰਾਈਵਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੇ ਗਏ ਬਿਆਨ ਵਿਚ ਕੈਮਰੀ ਰੋਡ ‘ਤੇ ਸਥਿਤ ਸ਼ਿਆਮ ਵਿਹਾਰ ਕਾਲੋਨੀ ਦੇ ਰਹਿਣ ਵਾਲੇ ਪ੍ਰਵੀਣ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਵਿਤਾ ਅਤੇ ਦੋ ਬੱਚਿਆਂ ਨਾਲ ਰਹਿੰਦਾ ਹੈ।
ਉਸ ਦਾ ਵੱਡਾ ਪੁੱਤਰ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਹੈ। ਸ਼ਨੀਵਾਰ ਨੂੰ ਪਤਨੀ ਕਵਿਤਾ ਛੋਟੇ ਪੁੱਤਰ ਰਿਤਿਕ ਨੂੰ ਨਾਲ ਲੈ ਕੇ ਵੱਡੇ ਪੁੱਤਰ ਨੂੰ ਸਕੂਲ ਤੋਂ ਲੈਣ ਗਈ ਸੀ। ਜਦੋਂ ਉਹ ਸਕੂਲ ਦੇ ਬਾਹਰ ਪਹੁੰਚੀ, ਤਾਂ ਸਕੂਲ ਦਾ ਇਕ ਬੱਸ ਡਰਾਈਵਰ ਬੱਸ ਨੂੰ ਪਿੱਛੇ ਕਰ ਰਿਹਾ ਸੀ।
ਇਸ ਦੌਰਾਨ ਰਿਤਿਕ ਬੱਸ ਦੇ ਟਾਇਰਾਂ ਦੇ ਹੇਠਾਂ ਆ ਗਿਆ ਅਤੇ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
