National

ਰਾਸ਼ਟਰੀ ਰਾਜਮਾਰਗਾਂ ’ਤੇ ਕਿਊਆਰ ਕੋਡ ਵਾਲੇ ਸਾਈਨਬੋਰਡ ਲਗਾਏਗਾ NHAI, ਸਕੈਨ ਕਰ ਕੇ ਮਿਲ ਸਕੇਗੀ ਜ਼ਰੂਰੀ ਜਾਣਕਾਰੀ

ਨਵੀਂ ਦਿੱਲੀ – ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਰਾਸ਼ਟਰੀ ਰਾਜਮਾਰਗਾਂ ’ਤੇ ਕਿਊਆਰ ਕੋਡ ਵਾਲੇ ਸਾਈਨਬੋਰਡ ਲਗਾਏਗਾ। ਰਾਜਮਾਰਗਾਂ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸਫਰ ਦੌਰਾਨ ਇਨ੍ਹਾਂ ਕਿਊਆਰ ਕੋਡ ਨੂੰ ਸਕੈਨ ਕਰ ਕੇ ਹਾਈਵੇ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਮਿਲ ਸਕੇਗੀ। ਇਸ ਨਾਲ ਐਮਰਜੈਂਸੀ ਤੇ ਸਥਾਨਕ ਜਾਣਕਾਰੀ ਤੱਕ ਬਿਹਤਰ ਪਹੁੰਚ ਦੇ ਜ਼ਰੀਏ ਸੜਕ ਸੁਰੱਖਿਆ ਨੂੰ ਵਧਾਉਣ +ਚ ਵੀ ਮਦਦ ਮਿਲੇਗੀ। ਐੱਨਐੱਚਏਆਈ ਨੇ ਸ਼ੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਵਰਟੀਕਲ ਕਿਊਆਰ ਕੋਡ ਸਾਈਨਬੋਰਡ ’ਤੇ ਪ੍ਰੋਜੈਕਟ ਨਾਲ ਜੁੜੀ ਜਾਣਕਾਰੀ ਦਰਜ ਹੋਣਗੀਆਂ। ਇਸ ਵਿਚ ਰਾਸ਼ਟਰੀ ਰਾਜਮਾਰਗ ਨੰਬਰ, ਕਿਲੋਮੀਟਰ ਨਿਸ਼ਾਨ, ਟੋਲ ਮੈਨੇਜਨਰ, ਰੈਜ਼ੀਡੈਂਟ ਇੰਜੀਨੀਅਰ ਦੇ ਸੰਪਰਕ ਨੰਬਰ ਤੇ ਐਮਰਜੈਂਸੀ ਹੈਲਪਲਾਈਨ 1033 ਸ਼ਾਮਲ ਹੋਣਗੇ।

ਕਿਊਆਰ ਕੋਡ ਵਾਲੇ ਹਾਈਟੈਕ ਸਾਈਨ ਬੋਰਡ ਹਾਈਵੇ ਦੇ ਕਿਨਾਰੇ, ਟੋਲ ਪਲਾਜ਼ਾ, ਟਰੱਕ ਪਾਰਕਿੰਗ ਖੇਤਰ, ਰੈਸਟ ਏਰੀਆ ’ਚ ਲਗਾਏ ਜਾਣਗੇ। ਸਰਕਾਰ ਇਨ੍ਹਾਂ ਨੂੰ ਹਾਈਵੇ ਦੀ ਸ਼ੁਰੂਆਤ ਤੇ ਲਾਸਟ ਪੁਆਇੰਟ ’ਤੇ ਵੀ ਲਗਾਏਗੀ। ਇਸ ਨਾਲ ਹਰ ਰੋਜ਼ ਯਾਤਰਾ ਕਰਨ ਵਾਲੇ ਲੱਖਾਂ ਯਾਤਰੀਆਂ ਨੂੰ ਸਫਰ ਦੌਰਾਨ ਸਹੂਲਤ ਮਿਲੇਗੀ। ਬਿਆਨ ਦੇ ਮੁਤਾਬਕ, ਕਿਊਆਰ ਕੋਡ ਵਾਲੇ ਸਾਈਨਬੋਰਡ ਨਾ ਸਿਰਫ਼ ਐਮਰਜੈਂਸੀ ਤੇ ਸਥਾਨਕ ਜਾਣਕਾਰੀ ਤੱਕ ਬਿਹਤਰਪਹੁੰਚ ਦੇ ਜ਼ਰੀਏ ਸੜਕ ਸੁਰੱਖਿਆ ਵਧਾਉਣਗੇ ਬਲਕਿ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਤੀ ਜਾਗਰੂਕਤਾ ’ਚ ਵੀ ਇਜ਼ਾਫਾ ਕਰਨਗੇ। ਯਾਤਰਾ ਦੌਰਾਨ ਐਮਰਜੈਂਸੀ ਸਥਿਤੀ ’ਚ ਤੁਰੰਤ ਜ਼ਰੂਰੀ ਜਾਣਕਾਰੀ ਪ੍ਰਾਪਤ ਹੋਵੇਗੀ ਤੇ ਇਸ ਨਾਲ ਹਾਈਵੇ ਦੀ ਸੁਰੱਖਿਆ ਵੀ ਵਧੇਗੀ।