ਅਕਾਲੀ ਦਲ ਦੀ ਸਖ਼ਤ ਕਾਰਵਾਈ ! ਸੁਖਬੀਰ ਬਾਦਲ ਨੇ ਚੀਮਾ ਨੂੰ ਪਾਰਟੀ ‘ਚੋਂ ਕੱਢਿਆ
ਫਤਿਹਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ (Jagdeep Singh Cheema) ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ‘ਚੋਂ ਕੱਢ ਦਿੱਤਾ ਹੈ। ਜਗਦੀਪ ਚੀਮਾ ਸਾਬਕਾ ਮੰਤਰੀ ਸਵਰਗੀ ਰਣਧੀਰ ਸਿੰਘ ਚੀਮਾ ਦੇ ਸਪੁੱਤਰ ਹਨ। ਮੌਜੂਦਾ ਸਮੇਂ ਜਗਦੀਪ ਚੀਮਾ ਮਾਤਾ ਗੁਜਰੀ ਕਾਲਜ ਦੇ ਸਕੱਤਰ ਹਨ।
